ਕਬਾੜ ‘ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਸੋਨਾ
ਭੁਜ:ਗੁਜਰਾਤ ‘ਚ ਦੁਬਈ ਤੋਂ ਤਸਕਰੀ ਕਰਕੇ ਸਮੁੰਦਰ ਦੇ ਰਸਤੇ ਲਿਆਂਦੇ ਗਏ ਸੋਨੇ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਤਹਿਤ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਦੇ ਕਸਟਮ ਵਿਭਾਗ ਦਲ ਨੇ ਕਬਾੜ ‘ਚ ਲੁਕੋ ਕੇ ਲਿਆਂਦਾ ਗਿਆ ਲਗਭਗ ਅੱਠ ਕਰੋੜ ਕੀਮਤ ਦਾ 27 ਕਿੱਲੋ ਸੋਨਾ ਬਰਾਮਦ ਕੀਤਾ ਹੈ
ਜ਼ਿਕਰਯੋਗ ਹੈ ਕਿ ਇਸ ਨਾਲ ਲਗਭਗ ਦੋ ਮਹੀਨੇ ਪਹਿਲਾਂ ਹੀ ਇਸੇ ਬੰਦਰਗਾਹ ਦੇ ਜ਼ਰੀਏ ਦੁਬਈ ਤੋਂ ਹੀ ਤਸਕਰੀ ਕਰਕੇ ਮੁਰਗੀ ਫਾਰਮ ਦੇ ਉਪਕਰਨ ‘ਚ ਲੁਕੋ ਕੇ ਲਿਆਂਦੇ ਗਏ 52 ਕਿੱਲੋ ਠੋਸ ਸੋਨੇ ਦੀ ਬਰਾਮਦਗੀ ਕੀਤੀ ਗਈ ਸੀ
ਨਵੀਂ ਛਾਪੇਮਾਰੀ ‘ਚ ਸ਼ਾਮਲ ਕਸਮਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਹਿਮਦਾਬਾਦ ‘ਚ ਸਟੀਲ ਅਤੇ ਭਾਰ ਲੈਣ ਅਤੇ ਨੋਟਾਂ ਦੀ ਗਿਣਤੀ ਕਰਨ ਦੀ ਮਸ਼ੀਨ ਬਣਾਉਣ ਵਾਲੀ ਇੱਕ ਕੰਪਨੀ ਨੇ ਹੈਵੀ ਮੇਟਲ ਸਕ੍ਰੈਪ ਭਰਿਆ ਇਹ ਕੰਟੇਨਰ ਇੰਟਰੀ ਬਿੱਲ ਦੇ ਮਾਰਫਤ ਗਾਂਧੀ ਧਾਮ ਦੇ ਕਸਟਮਜ਼ ਏਜੰਟ ਹਾਊਸੀ ਅਰੀਹੰਤ ਸਿਪਿੰਗ ਜਰੀਏ ਆਯਾਤ ਕੀਤਾ ਗਿਆ ਸੀ
ਇੱਕ ਕੰਟੇਨਰ ਫ੍ਰੈਟ ਸਟੇਸ਼ਨ ‘ਚ ਰੱਖੇ ਇਸ ਕੰਟੇਨਰ ਦੀ ਜਾਂਚ ਕਰਨ ‘ਤੇ ਇਸ ‘ਚ 27 ਕਿੱਲੋ ਠੋਸ ਸੋਨਾ ਬਰਾਮਦ ਕੀਤਾ ਗਿਆ ਅਣਅਧਿਕਾਰਤ ਰਿਪੋਰਟ ‘ਚ ਸੋਨੇ ਦਾ ਭਾਰ 24 ਕਿੱਲੋ ਦੱਸਿਆ ਗਿਆ ਸੀ ਜਦੋਂਕਿ ਵਾਸਤਵਿਕ ਬਰਾਮਦਗੀ ਉਸ ਤੋਂ ਤਿੰਨ ਕਿੱਲੋ ਭਾਵ ਕੀਮਤ ਦੇ ਲਿਹਾਜ਼ ਨਾਲ ਲਗਭਗ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।