ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਬ੍ਰਿਟੇਨ ’ਚ ‘ਕ...

    ਬ੍ਰਿਟੇਨ ’ਚ ‘ਕਿੱਲ ਦਿ ਬਿੱਲ’ ਵਿਰੋਧ ਪ੍ਰਦਰਸ਼ਨ ’ਚ 26 ਲੋਕ ਗ੍ਰਿਫ਼ਤਾਰ

    ਬ੍ਰਿਟੇਨ ’ਚ ‘ਕਿੱਲ ਦਿ ਬਿੱਲ’ ਵਿਰੋਧ ਪ੍ਰਦਰਸ਼ਨ ’ਚ 26 ਲੋਕ ਗ੍ਰਿਫ਼ਤਾਰ

    ਲੰਡਨ। ਬਿ੍ਰਟੇਨ ਦੇ ਮੱਧ ਲੰਡਨ ਵਿਚ ‘ਕਿੱਲ ਦਿ ਬਿੱਲ’ ਦੇ ਵਿਰੋਧ ਪ੍ਰਦਰਸ਼ਨ ਵਿਚ ਪੁਲਿਸ ਨੇ ਘੱਟੋ ਘੱਟ 26 ਲੋਕਾਂ ਨੂੰ ਗਿ੍ਰਫਤਾਰ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿਚ 10 ਅਧਿਕਾਰੀ ਜ਼ਖਮੀ ਵੀ ਹੋਏ। ਸ਼ਨਿੱਚਰਵਾਰ ਨੂੰ ਇਥੇ ਜਾਰੀ ਇੱਕ ਬਿਆਨ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਕਿਹਾ, ‘‘26 ਲੋਕਾਂ ਨੂੰ ਪੁਲਿਸ ਉੱਤੇ ਹਮਲਾ ਕਰਨ ਅਤੇ ਸ਼ਾਂਤੀ ਭੰਗ ਕਰਨ ਸਮੇਤ ਕਈ ਅਪਰਾਧਾਂ ਲਈ ਗਿ੍ਰਫਤਾਰ ਕੀਤਾ ਗਿਆ ਹੈ’’। ਪੁਲਿਸ ਦੀ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਗਿ੍ਰਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਬਲੈਕ ਪ੍ਰੋਟੈਸਟ ਲੀਗਲ ਸਪੋਰਟ ਗਰੁੱਪ ਨੇ ਟਵਿੱਟਰ ’ਤੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਦੋ ਕਾਨੂੰਨੀ ਸੁਪਰਵਾਈਜ਼ਰਾਂ ਨੂੰ ਗਿ੍ਰਫਤਾਰ ਕੀਤਾ ਸੀ, ਜਿਨ੍ਹਾਂ ਨੇ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ।

    ਇਸ ਹਫਤੇ ਦੇ ਸ਼ੁਰੂ ਵਿਚ ਕੋਵਿਡ -19 ਦੇ ਤਾਲਾਬੰਦ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਲੰਡਨ, ਨਿਊਕੈਸਲ, ਬਰਮਿੰਘਮ, ਲਿਵਰਪੂਲ ਅਤੇ ਬਿ੍ਰਸਟਲ ਵਿੱਚ ਕਿਲ ਬਿਲ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਧਿਆਨ ਯੋਗ ਹੈ ਕਿ ਯੂਕੇ ਦੀ ਸੰਸਦ ਨੇ ਇਕ ਬਿੱਲ ਪਾਸ ਕੀਤਾ ਹੈ। ਬਿੱਲ ਪੁਲਿਸ ਨੂੰ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਕੁਝ ਵਾਧੂ ਸ਼ਕਤੀਆਂ ਦਿੰਦਾ ਹੈ। ਜਿਸਦਾ ਲੋਕ ਵਿਰੋਧ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.