ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਨੇ ਲਾਏ 6 ਕੈਂਪ
ਸਰਸਾ: ਸਤਿਸੰਗ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਸੱਚਖੰਡ ਹਾਲ ‘ਚ ਲਾਏ ਗਏ ਛੇ ਕੈਂਪਾਂ ਦਾ ਰਿਬਨ ਜੋੜ ਕੇ ਸ਼ੁੱਭ ਆਰੰਭ ਕੀਤਾ ਇਨ੍ਹਾਂ ਕੈਂਪਾਂ ‘ਚ ਖੂਨਦਾਨ ਕੈਂਪ, 29ਵਾਂ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, 15ਵਾਂ ਅੰਨਦਾਤਾ ਬਚਾਓ ਕੈਂਪ, 76ਵਾਂ ਜਨ ਕਲਿਆਣ ਪਰਮਾਰਥੀ ਕੈਂਪ, 16ਵਾਂ ਕਰੀਅਰ ਕਾਊਂਸਲਿੰਗ ਕੈਂਪ, 21ਵਾਂ ਸਾਈਬਰ ਲਾਅ ਐਂਡ ਇੰਟਰਨੈੱਟ ਸੇਫਟੀ ਅਵੇਅਰਨੈੱਸ ਕੈਂਪ ਲਾਏ ਗਏ।
ਖੂਨਦਾਨ ਕੈਂਪ ‘ਚ 7 ਟੀਮਾਂ ਖੂਨ ਦਾਨ ਲੈਣ ਲਈ ਪਹੁੰਚੀਆਂ, ਜਿਨ੍ਹਾਂ ‘ਚ ਇੰਡੀਅਨ ਆਰਮਡ ਟਰਾਂਸਫਿਊਜਨ ਸੈਂਟਰ ਨਵੀਂ ਦਿੱਲੀ, ਪੀਤਮਪੁਰਾ ਬਲੱਡ ਬੈਂਕ ਦਿੱਲੀ, ਸ੍ਰੀ ਮਹੰਤ ਬਲੱਡ ਬੈਂਕ ਦੇਹਰਾਦੂਨ, ਪੁਰੋਹਿਤ ਬਲੱਡ ਬੈਂਕ ਸ੍ਰੀਗੰਗਾਨਗਰ, ਪੀਐਲ ਸ਼ਰਮਾ ਡਿਸਿਟ੍ਰਕ ਹਸਪਤਾਲ ਮੇਰਠ, ਲਾਇਨਜ਼ ਬਲੱਡ ਬੈਂਕ ਦਿੱਲੀ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਸ਼ਾਮਲ ਹਨ।
ਇਨ੍ਹਾਂ ਸਾਰੀਆਂ ਟੀਮਾਂ ਵੱਲੋਂ ਕੁੱਲ 2568 ਯੂਨਿਟ ਖੂਨ ਦਾਨ ਲਿਆ ਗਿਆ ਜਨ ਕਲਿਆਣ ਪਰਮਾਰਥੀ ਕੈਂਪ ‘ਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ 441 ਮਰੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ ‘ਚ 271 ਔਰਤਾਂ ਅਤੇ 170 ਪੁਰਸ਼ ਸ਼ਾਮਲ ਹਨ।
ਸਾਈਬਰ ਲਾਅ ਕੈਂਪ ‘ਚ 1200 ਵਿਅਕਤੀਆਂ ਨੂੰ ਜਾਗਰੂਕ ਕੀਤਾ ਗਿਆ ਕਰੀਅਰ ਕਾਊਂਸਲਿੰਗ ‘ਚ 50 ਨੂੰ ਰੁਜ਼ਗਾਰ ਸਬੰਧੀ ਜਾਣਕਾਰੀ ਅਤੇ ਸਲਾਹ ਦਿੱਤੀ ਗਈ ਅੰਨਦਾਤਾ ਬਚਾਓ ਕੈਂਪ ਤੋਂ 45 ਵਿਅਕਤੀਆਂ ਨੇ ਲਾਹਾ ਲਿਆ ਕਾਨੂੰਨੀ ਸਲਾਹ ਕੈਂਪ ‘ਚ ਵਕੀਲਾਂ ਨੇ 83 ਕੇਸਾਂ ‘ਤ ਆਪਣੀ ਸਲਾਹ ਅਤੇ ਵਿਚਾਰ ਦਿੱਤੇ।