Toll Plaza Free: ਭਾਰਤੀ ਕਿਸਾਨ ਯੂਨੀਅਨ ਵੱਲੋਂ 25 ਟੋਲ ਪਲਾਜੇ ਫਰੀ, ਆਗੂਆਂ ਦੇ ਘਰਾਂ ਅੱਗੇ ਪੱਕਾ ਮੋਰਚਾ ਜਾਰੀ

Toll Plaza Free
ਪਟਿਆਲਾ : ਭਾਜਪਾ ਆਗੂ ਪ੍ਰਨੀਤ ਕੌਰ ਦੇ ਘਰ ਅੱਗੇ ਲਗਾਏ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਆਗੂ।

ਜਿੰਨ੍ਹਾਂ ਸਮਾਂ ਸਰਕਾਰ ਖਰੀਦ ਦਾ ਸਮੁੱਚਾ ਪ੍ਰਬੰਧ ਨਹੀਂ ਕਰਦੀ, ਉਨ੍ਹੀ ਦੇਰ ਸਾਰੇ ਮੋਰਚੇ ਦਿਨ ਰਾਤ ਚੱਲਦੇ ਰਹਿਣਗੇ : ਆਗੂ  | Toll Plaza Free

Toll Plaza Free: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ’ਚ ਜਿੱਥੇ 25 ਟੋਲ ਪਲਾਜੇ ਫਰੀ ਕੀਤੇ ਹੋਏ ਹਨ, ਉਥੇ ਹੀ ਭਾਜਪਾ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਘਰਾਂ ਅੱਗੇ ਪੱਕੇ ਮੋਰਚੇ ਚੱਲ ਰਹੇ ਹਨ। ਜ਼ਿਲ੍ਹਾ ਪਟਿਆਲਾ ’ਚ ਜਿਥੇ 17 ਅਕਤੂਬਰ ਤੋਂ 2 ਟੋਲ ਪਲਾਜੇ ਫਰੀ ਹਨ, ਉਥੇ ਹੀ 19 ਅਕਤੂਬਰ ਤੋਂ ਬੀਜੇਪੀ ਦੀ ਆਗੂ ਪ੍ਰਨੀਤ ਕੌਰ ਦੇ ਘਰ ਅੱਗੇ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਚਲਾ ਗਿਆ ਹੈ। Toll Plaza Free

ਅੱਜ ਦੇ ਧਰਨੇ ਦੀ ਅਗਵਾਈ ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਕੀਤੀ। ਅੱਜ ਦੇ ਧਰਨੇ ਵਿੱਚ ਸੂਬੇ ਦੇ ਪਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਮੰਡੀਆਂ ਨੂੰ ਤੋੜਨ ਦੀ ਨੀਅਤ ਤੇ ਕਾਫ਼ੀ ਸਾਲਾਂ ਤੋਂ ਚੱਲ ਰਹੀ ਹੈ। ਇਹ ਸਾਰਾ ਕੁਝ ਡਬਲਿਯੂ ਟੀ ਓ ਦੀ ਮੰਗ ਤੇ ਸਰਕਾਰਾਂ ਅਨਾਜ ਨੂੰ ਐਵੇਂ ਮੰਡੀਆਂ ਦੇ ਵਿੱਚ ਰੋਲ ਰਾਹੀਂ ਹਨ। ਇਹ ਸਾਰਾ ਸਿਸਟਮ ਸੰਨ 1944 ਦੇ ਵਿੱਚ ਦੇਸ਼ ਦੀ ਸੱਤਾ ਤਬਦੀਲੀ ਤੋਂ ਪਹਿਲਾ ਹੀ ਸਾਰੇ ਦੇਸ਼ਾਂ ਨੇ ਮਿਲ ਕੇ ਬਣਿਆ ਹੋਇਆ ਹੈ ਕਿ ਲੋਕਾਂ ਦੀ ਕਿਰਤ ਨੂੰ ਕਿਵੇਂ ਲੁੱਟਣਾ ਹੈ। Toll Plaza Free

ਇਹ ਵੀ ਪੜ੍ਹੋ: Satkar Kaur: ਡਰੱਗ ਮਾਮਲੇ ’ਚ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਹੁਣ ਉਹੀ ਹਾਲਾਤ ਕੇਂਦਰ ਤੇ ਪੰਜਾਬ ਸਰਕਾਰ ਮਿਲ ਕਿ ਬਣਾ ਰਹੀ ਹੈ। ਕਿਸਾਨਾਂ ਨੇ ਝੋਨੇ ਦੀ ਫ਼ਸਲ ਸਰਕਾਰ ਦੇ ਕਹਿਣ ਦੇ ਮਿਥੀ ਤਰੀਕ ਨੂੰ ਲਾਈ ਹੈ। ਉਸ ਦੇ ਬਾਵਜੂਦ ਵੀ ਸਰਕਾਰ ਝੋਨੇ ਦੀ ਖਰੀਦ ਕਰਨ ਤੋਂ ਟਾਲ-ਮਟੋਲੇ ਕਰ ਰਹੀ ਹੈ। ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸੀ ਕਿ ਕਿਸਾਨਾਂ ਨੂੰ ਅਸੀਂ 22 ਫਸਲਾਂ ਤੇ ਐੱਮਐੱਸਪੀ ਦਵਾਗੇ। ਜਦੋਂ ਕਿਸਾਨ ਦੀ ਫਸਲ ਮੰਡੀ ’ਚ ਆ ਗਈ ਤੇ ਉਹ ਸਰਕਾਰ ਦੀ ਜਿੰਮੇਵਾਰੀ ਹੋਵੇ ਗਈ, ਉਹ ਨੂੰ ਪੂਰਾ ਰੇਟ ਲਾ ਕੇ ਤੋਲਣ ਦੀ, ਪਰ ਅੱਜ ਉਨ੍ਹਾਂ ਦੇ ਇਕ ਵੀ ਬਿਆਨ ਨਹੀਂ ਆਇਆ ਕਿ ਫਸਲਾਂ ਐਵੇ ਨਹੀਂ ਮੰਡੀਆਂ ਦੇ ਵਿਚ ਰੁਲਣ ਦਿੱਤੀਆਂ ਜਾਣ ਗਈਆਂ।

ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਫੈਸਲਾ ਕੀਤਾ ਹੈ ਕਿ ਨਾ ਹੀ ਕਿਸਾਨਾਂ ਦੀ ਮੰਡੀਆਂ ਦੇ ਵਿਚ ਲੁੱਟ ਹੋਣ ਦੇਣੀ ਹੈ ਅਤੇ ਨਾ ਮੰਡੀਆਂ ਨੂੰ ਪ੍ਰਾਈਵੇਟ ਕਰਨ ਦੇਣਾ ਹੈ। ਜਿੰਨ੍ਹਾਂ ਸਮਾਂ ਸਰਕਾਰ ਖਰੀਦ ਦਾ ਸਮੁੱਚਾ ਪ੍ਰਬੰਧ ਨਹੀਂ ਕਰਦੀ ਉਨੀ ਦੇਰ ਆਹ ਸਾਰੇ ਮੋਰਚੇ ਦਿਨ ਰਾਤ ਚੱਲਦੇ ਰਹਿਣਗੇ। ਅੱਜ ਦੇ ਧਰਨੇ ਨੂੰ ਬਲਾਕ ਆਗੂ ਭੁਪਿੰਦਰ ਸਿੰਘ ਕੁਲਬੁਰਸ਼ਾਂ, ਗੁਰਦਰਸ਼ਨ ਸਿੰਘ ਸੈਣੀਮਾਜਰਾ, ਰਾਜਿੰਦਰ ਸਿੰਘ ਕਕਰਾਲਾ, ਰਾਜਿੰਦਰ ਰਾਜਾ, ਚੇਤਨ ਸਿੰਘ ਬੁਜਰਕ ਤੋਂ ਇਲਾਵਾ ਹੋਰ ਬਹੁਤ ਬੁਲਾਰਿਆਂ ਨੇ ਸੰਬੋਧਨ ਕੀਤਾ।