ਭਿਆਨਕ ਸੜਕ ਹਾਦਸੇ ‘ਚ 24 ਮਜ਼ਦੂਰਾਂ ਦੀ ਮੌਤ
ਔਰੈਯਾ। ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲੇ ਵਿਚ ਇਕ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿਚ 24 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 22 ਦੇ ਕਰੀਬ ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਲਾਕਡਾਊਨ ਦਰਮਿਆਨ ਸ਼ਨਿੱਚਰਵਾਰ ਨੂੰ ਵਾਪਰੇ ਦਰਦਨਾਕ ਹਾਦਸੇ ਵਿਚ ਚੂਨੇ ਦੀ ਬੋਰੀਆਂ ਹੇਠਾਂ ਦੱਬ ਕੇ ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਚੂਨੇ ਦੀਆਂ ਬੋਰੀਆਂ ਹੇਠਾਂ ਦੱਬੇ ਮਜ਼ਦੂਰ ਅਤੇ ਬਿਖਰਿਆ ਸਾਮਾਨ ਸਭ ਕੁਝ ਬਿਆਨ ਕਰ ਰਿਹਾ ਹੈ।
ਹਾਦਸੇ ਦੀ ਖਬਰ ਸੁਣ ਕੇ ਪੁਲਿਸ ਟੀਮ ਮੌਕੇ ‘ਤੇ ਪੁੱਜੀ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ, ਉਸ ਦੌਰਾਨ ਕੁਝ ਮਜ਼ਦੂਰ ਇਕ ਢਾਬੇ ਵਿਚ ਚਾਹ ਪੀ ਰਹੇ ਸਨ। ਮਰਨ ਵਾਲਿਆਂ ਵਿਚੋਂ ਜ਼ਿਆਦਾਤਰ ਮਜ਼ੂਦਰ ਟੱਕਰ ਮਾਰਨ ਵਾਲੇ ਟਰੱਕ ਵਿਚ ਸਵਾਰ ਸਨ। ਇਸ ਵਿਚ ਚੂਨੇ ਦੀਆਂ ਬੋਰੀਆਂ ਲੱਦੀਆਂ ਸਨ। ਇਹ ਹਾਦਸਾ ਕਰੀਬ ਸਵੇਰੇ ਸਾਢੇ 3- 4 ਵਜੇ ਵਾਪਰਿਆ।
ਇਸ ਹਾਦਸੇ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਔਰੈਯਾ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਵਿਚ ਜ਼ਿਆਦਾਤਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਸਨ। ਇਹ ਸਾਰੇ ਰਾਜਸਥਾਨ ਤੋਂ ਆ ਰਹੇ ਸਨ ਅਤੇ ਬਿਹਾਰ-ਝਾਰਖੰਡ ਜਾ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।