-ਗਸ਼ਤੀ ਦਲ ‘ਤੇ ਹਮਲਾ, 24 ਜਵਾਨਾਂ ਦੀ ਮੌਤ
-ਹਮਲੇ ‘ਚ 29 ਹੋਰ ਜਵਾਨ ਜ਼ਖਮੀ
ਬਕਾਕੋ, ਏਜੰਸੀ। ਮਾਲੀ ਅਤੇ ਨਾਈਜਰ ਸੀਮਾ ਖੇਤਰ ‘ਚ ਵਿਸ਼ੇਸ਼ ਅਭਿਆਨ ਦੌਰਾਨ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਮਾਲੀ ਫੌਜ ਦੇ 24 ਜਵਾਨ ਮਾਰੇ ਗਏ ਹਨ ਅਤੇ 29 ਹੋਰ ਜ਼ਖਮੀ ਹੋ ਗਏ ਹਨ। ਮਾਲੀ ਫੌਜ ਨੇ ਇਹ ਜਾਣਕਾਰੀ ਦਿੱਤੀ। ਮਾਲੀ ਸੁਰੱਖਿਆ ਬਲਾਂ ਦੇ ਅਧਿਕਾਰਕ ਟਵੀਟ ‘ਤੇ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਮਾਲੀ ਅਤੇ ਨਾਈਜਰ ਦੇ ਸੀਮਾਵਰਤੀ ਖੇਤਰਾਂ ‘ਚ ਅੱਤਵਾਦੀਆਂ ਨੂੰ ਬਿਹਤਰ ਤਰੀਕੇ ਨਾਲ ਪਿੱਛੇ ਕਰਨ ਲਈ ਟੋਂਗੋ ਟੋਂਗੋ ਨਾਂਅ ਨਾਲ ਇੱਕ ਦੋਪੱਖੀ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਅਭਿਆਨ ਦੌਰਾਨ ਸੋਮਵਾਰ ਨੂੰ ਤਾਅੋਕੋਰਟ ‘ਚ ਗਾਓ ਖੇਤਰ Patrol Party ਦੇ ਜਵਾਨਾਂ ‘ਤੇ ਹਮਲਾ ਕੀਤਾ ਗਿਆ ਜਿਸ ‘ਚ 24 ਮਾਲੀ ਫੌਜ ਦੇ ਜਵਾਨ ਮਾਰੇ ਗਏ ਅਤੇ 29 ਹੋਰ ਜ਼ਖਮੀ ਹੋ ਗਏ। ਬਿਆਨ ਅਨੁਸਾਰ ਅਭਿਆਨ ਦੌਰਾਨ 17 ਅੱਤਵਾਦੀ ਮਾਰੇ ਗਏ ਹਨ ਅਤੇ ਤਿਲੋਈ ‘ਚ 100 ਸ਼ੱਕੀਆਂ ਨੂੰ ਨਾਈਜੀਰੀਆਈ ਬਲਾਂ ਨੇ ਫੜ ਲਿਆ ਅਤੇ 70 ਮੋਟਰਸਾਈਕਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਅੱਤਵਾਦੀ ਕਿਸ ਸੰਗਠਨ ਦੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।