ਕੋਟਕਪੂਰਾ ਅਤੇ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ‘ਚ ਪਹੁੰਚਾਇਆ ਰਾਸ਼ਨ
ਕੋਟਕਪੂਰਾ,(ਅਜੈ ਮਨਚੰਦਾ)। ਸੂਬੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਜੋ ਕਿ ਵਿਧਵਾ ਤੇ ਬੇ ਸਹਾਰਾ ਔਰਤਾਂ ਨੂੰ ਸਮਰਪਿਤ ਸੰਸਥਾ ਹੈ। ਸੰਮਤੀ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਇੰਨਾਂ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਮਾਨ (Ration Distribution) ਵੰਡ ਕੇ ਇਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ 232ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਸੰਪੰਨ ਹੋਇਆ, ਜਿਸ ਦੇ ਮੁੱਖ ਮਹਿਮਾਨ ਰਵਿੰਦਰ ਗੋਇਲ, ਪਲਾਸਟਿਕ ਇੰਡਸਟ੍ਰੀਜ ਫੋਕਲ ਪੁਆਇੰਟ ਕੋਟਕਪੂਰਾ ਸਨ।
ਇਹ ਵੀ ਪੜ੍ਹੋ : ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਉਨ੍ਹਾਂ ਨੇ ਸੰਮਤੀ ਦੀ ਵਧੀਆ ਕਾਰ ਗੁਜਾਰੀ ਅਤੇ ਪਾਰਦਰਿਸ਼ਤਾ ਨੂੰ ਮੁੱਖ ਰੱਖਦੇ ਹੋਏ ਸੰਮਤੀ ਨੂੰ ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਰਾਸ਼ਨ ਲਈ 11 ਹਜਾਰ ਰੁਪਏ ਦਾਨ ਅਤੇ 1100/- ਰੁਪਏ ਪ੍ਰਤੀ ਮਹੀਨਾ ਦੀ ਸਥਾਈ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਉਪਰੰਤ ਉਨ੍ਹਾਂ ਨੇ ਅਕਤੂਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
233ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 6 ਨਵੰਬਰ (Ration Distribution)
ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਅਤੇ ਇਸਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਪਹੁੰਚਾਇਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਜਗਸੀਰ ਸਿੰਘ ਖਾਰਾ ਇੰਚਾਰਜ ਸਾਂਝ ਕੇਂਦਰ ਕੋਟਕਪੂਰਾ, ਰਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਟੀ. ਆਰ. ਅਰੋੜਾ, ਕੁਲਭੂਸ਼ਣ ਕੌੜਾ, ਵਰਿੰਦਰ ਕਟਾਰੀਆ, ਸੁਭਾਸ਼ ਮਿੱਤਲ, ਨਛੱਤਰ ਸਿੰਘ ਸੇਵਾ ਮੁਕਤ ਲਾਇਬ੍ਰੇਰੀਅਨ, ਸੋਮ ਨਾਥ ਗਰਗ ਸੇਵਾ ਮੁਕਤ ਐਸ. ਡੀ. ਓ., ਬੰਸੀ ਲਾਲ ਧਿੰਗੜਾ, ਗੁਰਦੀਪ ਸਿੰਘ ਸੇਵਾ ਮੁਕਤ ਮੈਨੇਜਰ, ਮਨਮੋਹਨ ਸਿੰਘ ਚਾਵਲਾ ਸੇਵਾ ਮੁਕਤ ਇੰਸਪੈਕਟਰ, ਸੁਭਾਸ਼ ਜਰਮਨੀ, ਡਾ. ਬਿਲਵਾ ਮੰਗਲ, ਕੁਲਦੀਪ ਕੁਮਾਰ, ਸਰਬਜੀਤ ਸਿੰਘ ਹਨੀ ਅਤੇ ਸੁਨੀਤਾ ਰਾਣੀ ਸੰਮਤੀ ਮੈਂਬਰ ਵੀ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 233ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 6 ਨਵੰਬਰ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ