ਮਿਸ਼ਨ ਇਨਸਾਨੀਅਤ : ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਸਾਧ-ਸੰਗਤ ਨੇ ਲਾਏ ਖੂਨਦਾਨ ਕੈਂਪ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਜਾਰੀ ਹੈ ਮਾਨਵਤਾ ਭਲਾਈ ਕਾਰਜਾਂ ਦਾ ਸਿਲਸਿਲਾ
ਜੈਪੁਰ/ਕੋਟਾ, ਸੱਚ ਕਹੂੰ ਨਿਊਜ਼
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 51ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਸ਼ ਤੇ ਦੁਨਿਆ ਭਰ ‘ਚ ਸਾਧ-ਸੰਗਤ ਵੱਖ-ਵੱਖ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਪਵਿੱਤਰ ਅਵਤਾਰ ਦਿਵਸ ਮਨਾ ਰਹੀ ਹੈ। ਐਤਵਾਰ ਨੂੰ ਵੀ ਦੇਸ਼ ਭਰ ‘ਚ ਹੋਈਆਂ ਨਾਮ ਚਰਚਾਵਾਂ ‘ਚ ਰਾਮ-ਨਾਮ ਦਾ ਗੁਣਗਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਅਨੇਕ ਕਾਰਜ ਕੀਤੇ।
ਜੈਪੁਰ ਤੇ ਕੋਟਾ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਟ੍ਰਿਊ ਬਲੱਡ ਪੰਪ (ਪੂਜਨੀਕ ਗੁਰੂ ਜੀ ਵੱਲੋਂ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੂੰ ਦਿੱਤਾ ਗਿਆ ਪਵਿੱਤਰ ਖਿਤਾਬ) ਵੱਲੋਂ 2303 ਯੂਨਿਟ ਮਾਨਵਤਾ ਨੂੰ ਸਮਰਪਿਤ ਕੀਤਾ ਗਿਆ ਜੋ ਬਿਮਾਰ ਤੇ ਲੋੜਵੰਦਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਕੰਮ ਆਵੇਗਾ।
ਜੈਪੁਰ ਦੇ ਦੌਲਤਪੁਰ ਸਥਿੱਤ ਰੂਹ-ਏ-ਸੁਖ ਆਸ਼ਰਮ ‘ਚ 51ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਲੱਗੇ ਵਿਸ਼ਾਲ ਖੂਨਦਾਨ ਕੈਂਪ ਤੇ ਨਾਮ ਚਰਚਾ ‘ਚ ਸਾਧ-ਸੰਗਤ ਦਾ ਸੈਲਾਬ ਉਮੜ ਪਿਆ ਖੂਨਦਾਨ ਕੈਂਪ ‘ਚ ਤਿੰਨ ਬਲੱਡ ਬੈਂਕਾਂ ਦੀਆਂ ਟੀਮਾਂ ਨੇ ਕੁੱਲ 1965 ਯੂਨਿਟ ਖੂਨ ਇਕੱਠਾ ਕੀਤਾ ਕੈਂਪ ‘ਚ ਜੈਪੁਰ, ਅਲਵਰ, ਸੀਕਰ, ਨੀਮ ਕਾ ਥਾਣਾ, ਸ੍ਰੀਮਾਧੋਪੁਰ, ਖੰਡੇਲਾ, ਗੋਵਿੰਦਗੜ੍ਹ (ਚੌਮੂ), ਤਿਜਾਰਾ, ਕੋਟਪੁਤਲੀ, ਬਹਰੋਡ, ਗੋਵਿੰਦਗੜ੍ਹ (ਅਲਵਰ), ਸ਼ਾਹਜਹਾਂਪੁਰ, ਅਜੀਤਪੁਰ, ਕਿਸ਼ਨਗੜ੍ਹ (ਅਲਵਰ), ਉਦੈਪੁਰ ਵਾਟੀ, ਝੁੰਝਨੂੰ ਭਾਦਰਪੁਰ, ਚਿਡਵਈ, ਮੁਬਾਰੀਕਪੁਰ, ਰਾਜਗੜ੍ਹ (ਅਲਵਰ), ਦੇਸੁਲਾ ਬਲਾਕ ਤੋਂ ਪਹੁੰਚੇ ਸ਼ਰਧਾਲੂਆਂ ਨੇ ਖੂਨਦਾਨ ਕੀਤਾ।
ਕੋਟਾ ‘ਚ ਲੱਗੇ ਖੂਨਦਾਨ ਕੈਂਪ ‘ਚ 338 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਨ੍ਹਾਂ ‘ਚ ਐਮਟੀਐਸ ਬਲੱਡ ਬੈਂਕ ਟੀਮ ਨੇ 104 ਯੂਨਿਟ, ਕ੍ਰਿਸ਼ਨਾ ਬਲੱਡ ਬੈਂਕ ਨੇ 114 ਯੂਨਿਟ ਤੇ ਸ੍ਰੀ ਰਾਮ ਬਲੱਡ ਬੈਂਕ ਦੀ ਟੀਮ ਨੇ 120 ਯੂਨਿਟ ਖੂਨ ਇਕੱਠਾ ਕੀਤਾ। ਐਤਵਾਰ ਨੂੰ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ‘ਚ ਹੋਈਆਂ ਵੱਖ-ਵੱਖ ਬਲਾਕਾਂ ਦੀਆਂ ਨਾਮ ਚਰਚਾਵਾਂ ਦੌਰਾਨ ਵੀ ਸਾਧ-ਸੰਗਤ ਨੇ ਫੂਡ ਬੈਂਕ ਤੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਕਲਾਥ ਬੈਂਕ ਤੋਂ ਕੱਪੜੇ, ਗਰੀਬ ਬੱਚਿਆਂ ਨੂੰ ਸਿੱਖਿਆ ਸਮੱਗਰੀ ਤੇ ਟੁਆਏ ਬੈਂਕ ਤੋਂ ਖਿਡੌਣੇ ਆਦਿ ਵੰਡ ਕੇ ਮਾਨਵਤਾ ਦਾ ਫਰਜ਼ ਨਿਭਾਇਆ।
ਪਵਿੱਤਰ ਅਵਤਾਰ ਦਿਵਸ ਪ੍ਰੋਗਰਾਮ
- 14 ਅਗਸਤ : ਸਾਰੇ ਬਲਾਕਾਂ ‘ਚ ਬੂਟੇ ਲਾਏ ਜਾਣਗੇ
- 15 ਅਗਸਤ : ਸ਼ਾਹ ਸਤਿਨਾਮ ਜੀ ਧਾਮ ‘ਚ ਪੌਦੇ ਲਾਏ ਜਾਣਗੇ : ਸੁਬ੍ਹਾ 7 ਵਜੇ ਤੋਂ, ਖੂਨਦਾਨ ਕੈਂਪ, ਮੁਫ਼ਤ ਜਨ ਕਲਿਆਣ ਪਰਮਾਰਥੀ ਕੈਂਪ, ਨਾਮ ਚਰਚਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।