ਜਪਾਨ ‘ਚ ਲੂ ਨਾਲ 23 ਵਿਅਕਤੀਆਂ ਦੀ ਮੌਤ
ਟੋਕੀਓ (ਏਜੰਸੀ)। ਜਪਾਨ ‘ਚ ਭਿਆਨਕ ਗਰਮੀ ਅਤੇ ਲੂ ਦੇ ਕਹਿਰ ਨਾਲ ਪਿਛਲੇ ਇੱਕ ਹਫਤੇ ‘ਚ ਘੱਟ ਤੋਂ ਘੱਟ 23 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 12 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਾਇਰ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਪੰਜ ਤੋਂ 11 ਅਗਸਤ ਦੀ ਤੱਕ ਸੰਗ੍ਰਹਿਤ ਡਾਟਾ ਜਾਰੀ ਕੀਤਾ ਹੈ। ਡਾਟਾ ਅਨੁਸਾਰ ਮ੍ਰਿਤਕਾਂ ‘ਚ ਜ਼ਿਆਦਾਤਰ ਲੋਕ ਰਾਜਧਾਨੀ ਟੋਕੀਓ ਤੋਂ ਹਨ, ਜਿੱਥੇ ਗਰਮੀ ਅਤੇ ਲੂ ਨਾਲ ਪ੍ਰਭਾਵਿਤ ਕਰੀਬ 1460 ਵਿਅਕਤੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੇਸ਼ ਦੇ ਕੁਝ ਇਲਾਕਿਆਂ ‘ਚ ਤਾਪਮਾਨ 102 ਡਿਗਰੀ ਫਾਰੇਨਹਾਈਟ ਤੋਂ ਜ਼ਿਆਦਾ ਚੱਲ ਰਿਹਾ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਤਾਪਮਾਨ ਘੱਟੋ ਘੱਟ ਦੋ ਹਫਤੇ ਹੋਰ ਬਣਿਆ ਰਹਿ ਸਕਦਾ ਹੈ।














