50 ਗ੍ਰਾਮ ਅਫੀਮ ਵੀ ਹੋਈ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ)। ਸੀਆਈਏ ਸਟਾਫ਼ ਵੱਲੋਂ ਬੀਐਸਐਫ ਜਵਾਨਾਂ ਨਾਲ ਭਾਰਤ-ਪਾਕਿਸਤਾਨ ਸਰਹੱਦ ‘ਤੇ ਚਲਾਏ ਸਾਂਝੇ ਅਪ੍ਰੇਸ਼ਨ ਦੌਰਾਨ ਸਰਹੱਦ ਤੋਂ 4 ਕਿਲੋ 600 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਗਈ ਹੈ, ਜਦ ਕਿ ਇਸ ਖੇਪ ਨੂੰ ਭਾਰਤ ਮੰਗਵਾਉਣ ਵਾਲੇ ਇੱਕ ਸਮੱਗਲਰ ਖਿਲਾਫ਼ ਥਾਣਾ ਫਿਰੋਜ਼ਪੁਰ ਸਦਰ ‘ਚ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਦੇ ਇੰਚਾਰਜ ਕੌਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਵੰਤ ਸਿੰਘ ਸਮੇਤ ਸਾਥੀਆਂ ਵੱਲੋਂ ਮੁਖ਼ਬਰੀ ਦੀ ਇਤਲਾਹ ਤੇ 136 ਬਟਾਲੀਅਨ ਮਹਿਲ ਸਿੰਘ ਵਾਲਾ ਬੀਐੱਸਐਫ ਦੀ ਚੌਕੀ ਉਲੋ ਕੇ ਨਾਲ ਕੀਤੇ ਸਾਝੇ ਅਪ੍ਰੇਸ਼ਨ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਲੰਘ ਕੇ ਇੰਡੋ-ਪਾਕਿ ਜ਼ੀਰੋ ਲਾਇਨ ਦੇ ਕੋਲ ਭਾਰਤ ਵਾਲੇ ਪਾਸਿਓਂ 4 ਕਿਲੋ 600 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਹੋਈ ਜੋ ਮੁਖ਼ਬਰੀ ਦੀ ਇਤਲਾਹ ਅਨੁਸਾਰ ਬਗੀਚਾ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਝੁੱਗੇ ਮਾਗੂ ਵਾਲੇਮ ਜੋ ਨਾਮੀ ਸਮੱਗਲਰ ਹੈ
ਜਿਸ ਦੇ ਪਾਕਿ ਸਮੱਗਲਰਾਂ ਨਾਲ ਗੂੜੇ ਸਬੰਧ ਹਨ, ਜਿਸ ਵੱਲੋਂ ਇਹ ਖੇਪ ਮੰਗਵਾਈ ਗਈ, ਜਿਸ ਖੇਪ ਨੂੰ ਬਰਾਮਦ ਕਰਕੇ ਬਗੀਚਾ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਰਹੱਦ ਤੋਂ ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ‘ਚ 23 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।