ਖੂਨਦਾਨ ਕਰਕੇ ਮਨਾਈ ਵਿਆਹ ਦੀ 22 ਵੀਂ ਵਰ੍ਹੇਗੰਢ
ਡੇਰਾਬਸੀ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਡੇਰੇ ਦੇ ਸ਼ਰਧਾਲੂ ਆਪਣੇ ਹਰ ਸ਼ੁਭ ਮੌਕੇ ਨੂੰ ਮਨੁੱਖਤਾ ਦਾ ਭਲਾ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਡੇਰਾਬੱਸੀ ਦੇ 15 ਮੈਂਬਰ ਰਣਵੀਰ ਇੰਸਾਂ ਅਤੇ ਉਨ੍ਹਾਂ ਦੀ ਪਤਨੀ 45 ਮੈਂਬਰ ਕਮਲਜੀਤ ਇੰਸਾਂ ਨੇ ਆਪਣੇ ਵਿਆਹ ਦੀ 22 ਵੀਂ ਵਰ੍ਹੇਗੰਢ ਡੇਰਾਬਸੀ ਦੇ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਖੇ ਲੋੜਵੰਦ ਮਰੀਜ਼ ਨੂੰ ਖੂਨਦਾਨ (Donating Blood) ਕਰਕੇ ਮਨਾਈ।
ਰਣਵੀਰ ਇੰਸਾਂ ਨੇ ਕਿਹਾ ਕਿ ਉਹ ਹਰ ਵਾਰ ਆਪਣੀ ਵਿਆਹ ਦੀ ਵਰ੍ਹੇਗੰਢ ਜਾਂ ਕੋਈ ਹੋਰ ਤਿਉਹਾਰ ਖ਼ੂਨਦਾਨ ਕਰਨ ਸਮੇਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੇ ਹਨ। ਇਸੇ ਕੜੀ ਵਿੱਚ ਅੱਜ ਉਨ੍ਹਾਂ ਨੇ ਇੱਕ ਲੋੜਵੰਦ ਮਰੀਜ਼ ਲਈ ਖੂਨ ਦਾਨ ਕੀਤਾ ਹੈ। ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਹਰ ਖੁਸ਼ੀ ਦੇ ਮੌਕੇ ਖ਼ੂਨਦਾਨ ਅਤੇ ਹੋਰ ਮਨੁੱਖਤਾ ਦੇ ਕੰਮ ਕਰਕੇ ਮਨਾਉਣ। ਡੇਰਾਬੱਸੀ ਬਲਾਕ ਦੇ ਜਿੰਮੇਵਾਰ ਵਿਅਕਤੀਆਂ ਨੇ ਭੈਣ ਕਮਲਜੀਤ ਇੰਸਾਂ ਅਤੇ ਉਨ੍ਹਾਂ ਦੇ ਪਤੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀ ਕੰਮਾਂ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ