‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਮਨਾਈ, ਵੰਡੇ ਲੱਡੂ ਅਤੇ ਪੰਛੀਆਂ ਲਈ ਰੱਖਿਆ ਦਾਣਾ ਪਾਣੀ

Save Birds
ਸੁਨਾਮ: ਸੱਚ ਕਹੂੰ ਦੀ 22ਵੀਂ ਵਰ੍ਹੇਗੰਢ ’ਤੇ ਪਾਣੀ ਦੇ ਕਟੋਰੇ ਰੱਖਣ ਸਮੇਂ ਜ਼ਿੰਮੇਵਾਰ ਅਤੇ ਸਾਧ-ਸੰਗਤ।

ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ‘ਸੱਚ ਕਹੂੰ’ ਸਟਾਫ ਵਧਾਈ ਦਾ ਪਾਤਰ : ਜਿੰਮੇਵਾਰ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 22ਵੀਂ ਵਰ੍ਹੇਗੰਢ ਮੌਕੇ ਮੰਗਲਵਾਰ ਨੂੰ ਬਲਾਕ ਸੁਨਾਮ ਦੀ ਸਾਧ-ਸੰਗਤ ਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣਿਆਂ ਦੇ ਕਟੋਰੇ ਰੱਖੇ।  Save Birds

‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਦੀ ਖੁਸ਼ੀ ਹਰ ਕਿਸੇ ਦੇ ਚਿਹਰੇ ’ਤੇ ਨਜ਼ਰ ਆ ਰਹੀ ਸੀ। ਇਸ ਦੌਰਾਨ ਪਾਠਕ ‘ਸੱਚ ਕਹੂੰ’ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੇ ਨਜ਼ਰ ਆਏ। ਇਸ ਦੌਰਾਨ ਪਾਠਕ ਤੇ ਸਾਧ-ਸੰਗਤ ਨੇ ਆਪਸ ਵਿੱਚ ਲੱਡੂ ਵੰਡ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਡੇਰਾ ਸੱਚਾ ਸੌਦਾ ਦੀ 85 ਮੈਂਬਰ ਗਗਨਦੀਪ ਇੰਸਾਂ ਨੇ ਕਿਹਾ ਕੇ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਵਿਚ ਪੰਛੀਆਂ ਨੂੰ ਪਾਣੀ ਦੀ ਭਾਲ ਵਿਚ ਇੱਧਰ-ਉੱਧਰ ਭਟਕਣਾ ਪੈਂਦਾ ਹੈ, ਕਈ ਵਾਰ ਪਾਣੀ ਦੀ ਘਾਟ ਕਾਰਨ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ‘ਸੱਚ ਕਹੂੰ’ ਅਖ਼ਬਾਰ ਦੀ 22ਵੀਂ ਵਰ੍ਹੇਗੰਢ ਮੌਕੇ ਸੁਨਾਮ ਦੇ ਪਾਠਕਾਂ ਵੱਲੋਂ ਪੰਛੀਆਂ ਲਈ ਪਾਣੀ ਅਤੇ ਅਨਾਜ ਵਾਲੇ ਕਟੋਰੇ ਰੱਖੇ ਗਏ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਲੋਕ ਵੀ ਇਸ ਕਾਰਜ ਤੋਂ ਪ੍ਰੇਰਨਾ ਲੈ ਕੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਗੇ। Save Birds

ਇਹ ਵੀ ਪੜ੍ਹੋ: ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ, ਪੰਛੀਆਂ ਲਈ ਤੋਹਫ਼ੇ ’ਚ ਵੰਡੇ ਪਾਣੀ ਦੇ ਕਟੋਰੇ

ਇਸ ਮੌਕੇ 85 ਮੈਂਬਰ ਸ਼ਹਿਦੇਵ ਇੰਸਾਂ ਨੇ ਕਿਹਾ ਕਿ ਅੱਜ ਦੇ ਦਿਨ 2002 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਅਗਵਾਈ ਹੇਠ ਸ਼ੁਰੂ ਹੋਇਆ ’ਸੱਚ ਕਹੂੰ’ ਅਖ਼ਬਾਰ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ‘ਸੱਚ ਕਹੂੰ’ ਦੇ ਵਿੱਚ ਕਿਸਾਨੀ, ਕਾਰੋਬਾਰ, ਬੱਚਿਆਂ ਦੇ ਲਈ ਅਤੇ ਹੋਰ ਵਧੇਰੇ ਜਾਣਕਾਰੀ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਹੀ ਪਬਲਿਕ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣੀਆਂ ਅਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਕਰ ਰਿਹਾ ਹੈ, ਅੱਜ ’ਸੱਚ ਕਹੂੰ’ ਅਖਬਾਰ ਵੱਡੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।

ਸੁਨਾਮ : ਜਿੰਮੇਵਾਰ ਅਤੇ ਛੋਟੇ ਬੱਚੇ ਪੰਛੀਆਂ ਲਈ ਰੱਖੇ ਕਟੋਰਿਆਂ ਦੇ ਵਿੱਚ ਪਾਣੀ ਅਤੇ ਚੋਗਾ ਪਾਉਂਦੇ ਹੋਏ। ਤਸਵੀਰਾਂ: ਕਰਮ ਥਿੰਦ

ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ’ਸੱਚ ਕਹੂੰ’ ਅਖ਼ਬਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ। ਇਸ ਮੌਕੇ ਉਹਨਾਂ ਸੱਚ ਕਹੂੰ ਸਟਾਫ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੇ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿੰਮੇਵਾਰਾਂ ਤੋਂ ਇਲਾਵਾ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਜਗਤਪੁਰਾ ਪ੍ਰੇਮੀ ਸੇਵਕ ਪਾਲੀ ਇੰਸਾ, ਗੁਲਜਾਰ ਇੰਸਾ, ਲੀਲਾ ਸਿੰਘ ਇੰਸਾਂ, ਜੀਤ ਸਿੰਘ ਇੰਸਾਂ, ਸ਼ਿਆਮ ਸਿੰਘ ਇੰਸਾਂ, ਦਲਵਿੰਦਰ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ ਅਤੇ ਭੈਣਾਂ ਤੋਂ ਇਲਾਵਾ ਨੰਨ੍ਹੇ-ਮੁੰਨੇ ਬੱਚੇ ਹਾਜ਼ਰ ਸਨ।

LEAVE A REPLY

Please enter your comment!
Please enter your name here