ਪਟਿਆਲਾ ਜ਼ਿਲ੍ਹੇ ‘ਚ 22 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ

ਪਾਜ਼ਿਟਿਵ ਕੇਸਾਂ ਦੀ ਗਿਣਤੀ 501 ‘ਤੇ ਪੁੱਜੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅੱਜ 22 ਹੋਰ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।  ਸ਼ਾਮ ਤੱਕ ਪ੍ਰਾਪਤ ਹੋਈਆਂ 489 ਰਿਪੋਰਟਾਂ ਵਿਚੋ 471 ਕੋਵਿਡ ਨੈਗੇਟਿਵ ਅਤੇ 18 ਕੋਵਿਡ ਪਾਜ਼ਿਟਿਵ ਪਾਏ ਗਏ ਹਨ ਇਸ ਤੋਂ ਇਲਾਵਾ ਜ਼ਿਲ੍ਹੇ ਦੇ 4 ਪਾਜ਼ਿਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ ਤੋਂ ਪ੍ਰਾਪਤ ਹੋਈ ਹੈ। ਪਾਜ਼ਿਟਿਵ ਆਏ ਕੇਸਾਂ ਵਿੱਚੋਂ 2 ਕੇਸ ਬਾਹਰੀ ਰਾਜ ਤੋਂ ਆਏ ਵਿਅਕਤੀ ਸਨ ਜੋ ਕਿ ਕੋਵਿਡ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਆਪਣੇ ਰਾਜ ਪੱਛਮੀ ਬੰਗਾਲ ਵਿੱਚ ਚੱਲੇ ਗਏ ਸਨ, ਜਿਨ੍ਹਾਂ ਬਾਰੇ ਰਾਜ ਦੇ ਉਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ।

Corona

ਇਸ ਲਈ ਜਿਲ੍ਹੇ ਵਿਚ ਹੁਣ ਤੱਕ ਪਾਜਿਟਿਵ ਕੇਸਾਂ ਦੀ ਗਿਣਤੀ 501 ਰਹਿ ਗਈ ਹੈ ਪਾਜ਼ਿਟਿਵ ਕੇਸਾਂ ਵਿੱਚੋਂ 18 ਪਟਿਆਲਾ ਸ਼ਹਿਰ, 3 ਨਾਭਾ  ਅਤੇ 1 ਰਾਜਪੁਰਾ ਨਾਲ ਸਬੰਧਤ ਹਨ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 12 ਪਾਜ਼ਿਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ, ਦੋ ਫਲੂ ਟਾਈਪ ਲੱਛਣਾਂ ਵਾਲੇ, ਤਿੰਨ ਬਗੈਰ ਫਲੂ ਲੱਛਣਾਂ ਵਾਲੇ ਓ.ਪੀ.ਡੀ. ਵਿੱਚ ਆਏ ਮਰੀਜ, ਇੱਕ  ਬਾਹਰੀ ਰਾਜ ਤੋਂ ਆਉਣ ਕਾਰਣ ਅਤੇ ਚਾਰ ਪੀ.ਜੀ.ਆਈ. ਤੋਂ ਰਿਪੋਰਟ ਹੋਏ ਮਰੀਜ ਹਨ ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਚਾਰ ਪਾਜ਼ਿਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ ਇਸ ਤੋਂ ਇਲਾਵਾ ਅੱਠ ਜਣਿਆ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਜੇਜੀਆ ਗਲੀ ਕੰਟੈਨਮੇਂਟ ਜੋਨ ‘ਚ ਸ਼ਾਮਲ

ਤੋਪ ਖਾਨਾ ਮੋੜ ਅਤੇ ਨਾਲ ਲੱਗਦੇ ਏਰੀਏ ਵਿੱਚੋਂ ਕੋਵਿਡ ਪਾਜ਼ਿਟਿਵ ਕੇਸ ਜਿਆਦਾ ਆਉਣ ‘ਤੇ ਤੋਪ ਖਾਨਾ ਮੋੜ ਵਿੱਚ ਲਗਾਏ ਕੰਟੈਨਮੈਂਟ ਜੋਨ ਵਿੱਚ ਜੇਜੀਆਂ ਗਲੀ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਨਾਲ ਲੱਗਦੇ ਏਰੀਏ ਵਿੱਚੋਂ ਕੋਵਿਡ ਸਬੰਧੀ ਹੋਰ ਸਂੈਪਲ ਲਏ ਜਾ ਰਹੇ ਹਨ ਜਿਹਨਾਂ ਦੀ ਰਿਪੋਰਟ ਆਉਣ ‘ਤੇ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ।