Women’s World Cup: ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਮੈਚ ‘ਚ ਕਰ ਦਿੱਤਾ ਕਮਾਲ

Women's World Cup

ਮਸਕਟ (ਏਜੰਸੀ)। 2023 FIFA Women’s World Cup: ਭਾਰਤੀ ਮਹਿਲਾ ਹਾਕੀ ਟੀਮ ਨੇ FIH ਹਾਕੀ 5s ਮਹਿਲਾ ਵਿਸ਼ਵ ਕੱਪ ਵਿੱਚ ਪੂਲ ਸੀ ਦੇ ਦੂਜੇ ਮੈਚ ਵਿੱਚ ਅਮਰੀਕਾ ਨੂੰ 7-3 ਦੇ ਵੱਡੇ ਫਰਕ ਨਾਲ ਜਿੱਤ ਲਿਆ ਹੈ। ਬੁੱਧਵਾਰ ਨੂੰ ਖੇਡੇ ਗਏ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਮੈਚ ‘ਚ ਪੋਲੈਂਡ ਨੂੰ 5-4 ਨਾਲ ਹਰਾਇਆ ਅਤੇ ਫਿਰ ਦੇਰ ਰਾਤ ਦੂਜੇ ਮੈਚ ‘ਚ ਪੱਛੜ ਕੇ ਵਾਪਸੀ ਕਰਦੇ ਹੋਏ ਅਮਰੀਕਾ ਨੂੰ 7-3 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਲਈ ਮਹਿਮਾ ਚੌਧਰੀ ਨੇ 17ਵੇਂ ਮਿੰਟ ‘ਚ, ਮਾਰੀਆਨਾ ਕੁਜੂਰ ਨੇ 20ਵੇਂ, 22ਵੇਂ ਮਿੰਟ, ਦੀਪਿਕਾ ਸੋਰੇਂਗ ਨੇ 23ਵੇਂ, 25ਵੇਂ ਮਿੰਟ, ਮੁਮਤਾਜ਼ ਖਾਨ ਨੇ 27ਵੇਂ ਮਿੰਟ ਅਤੇ ਅਜ਼ਮੀਨਾ ਕੁਜੂਰ ਨੇ 29ਵੇਂ ਮਿੰਟ ਵਿੱਚ ਗੋਲ ਕੀਤੇ। Women’s World Cup

ਅਮਰੀਕਾ ਲਈ ਮੈਚ ਦੌਰਾਨ ਜੈਕਲੀਨ ਸਮਫੇਸਟ ਨੇ 4ਵੇਂ ਅਤੇ 18ਵੇਂ ਮਿੰਟ ਵਿੱਚ ਅਤੇ ਕਪਤਾਨ ਲਿਨੀਆ ਗੋਂਜਾਲੇਸ ਨੇ 14ਵੇਂ ਮਿੰਟ ਵਿੱਚ ਗੋਲ ਕੀਤੇ। ਅਮਰੀਕਾ ਦੀ ਤਰਫੋਂ ਜੈਕਲੀਨ ਸਮਫੇਸਟ ਨੇ ਪਹਿਲੇ ਹਾਫ ਦੇ ਚੌਥੇ ਮਿੰਟ ‘ਚ ਰਿਵਰਸ ਸ਼ਾਟ ਨੂੰ ਗੋਲ ‘ਚ ਬਦਲ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਦੂਜੇ ਹਾਫ ਵਿੱਚ ਕਪਤਾਨ ਲਿਨੀਆ ਗੋਂਜਾਲੇਸ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਅਮਰੀਕਾ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। Women’s World Cup

ਇਹ ਵੀ ਪੜ੍ਹੋ: Aman Arora : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਪੜ੍ਹੋ ਕੋਰਟ ਨੇ ਕੀ ਕਿਹਾ

ਦਬਾਅ ਵਿੱਚ ਖੇਡਦਿਆਂ ਮਹਿਮਾ ਚੌਧਰੀ ਨੇ 17ਵੇਂ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਮਾਰੀਆਨਾ ਕੁਜੂਰ ਨੇ 20ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਕੁਜੂਰ ਨੇ 22ਵੇਂ ਮਿੰਟ ਵਿੱਚ ਫਿਰ ਗੋਲ ਕਰਕੇ ਬੜ੍ਹਤ 3-2 ਕਰ ਦਿੱਤੀ। ਦੀਪਿਕਾ ਨੇ 23ਵੇਂ ਅਤੇ 25ਵੇਂ ਮਿੰਟ ਵਿੱਚ ਅਤੇ ਮੁਮਤਾਜ਼ ਖਾਨ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 7-3 ਦੇ ਫਰਕ ਨਾਲ ਜਿੱਤ ਦਿਵਾਈ। ਭਾਰਤੀ ਮਹਿਲਾ ਹਾਕੀ ਟੀਮ ਅੱਜ ਨਾਮੀਬੀਆ ਨਾਲ ਭਿੜੇਗੀ।