ਦਿੱਲੀ ਦੇ ਸੁਲਤਾਨਪੁਰੀ ‘ਚ ਅੱਗ ਲੱਗਣ ਕਾਰਨ 200 ਝੁੱਗੀਆਂ ਸੜ ਕੇ ਸੁਆਹ

Delhi fire

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦੇ ਸੁਲਤਾਨਪੁਰੀ ‘ਚ ਝੁੱਗੀਆਂ ‘ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਭਾਰੀ ਅੱਗ ਲੱਗਣ ਕਾਰਨ ਅੱਠ ਲੋਕ ਜ਼ਖ਼ਮੀ ਹੋ ਗਏ ਅਤੇ ਘੱਟੋ-ਘੱਟ 200 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਿਵੇਂ ਹੋਇਆ ਹਾਦਸਾ

ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਮੁਤਾਬਕ ਝੁੱਗੀਆਂ ਵਿੱਚ ਅੱਗ ਲੱਗਣ ਦੌਰਾਨ ਭਗਦੜ ਮੱਚ ਗਈ। ਜਿਸ ਕਾਰਨ ਅੱਠ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਿਨ੍ਹਾਂ ਦੇ ਨਾਮ ਸੂਰਜਮਲ (72), ਕਪੂਰ (50), ਸਾਗਰ (25), ਪੱਪੂ (55), ਬਬਲੂ (65), ਕੰਵਰ ਸਿੰਘ (52), ਰਾਜ ਸਿੰਘ (72) ਅਤੇ ਚੰਦ (55) ਹਨ। ਜ਼ਖਮੀਆਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਪੁਠ ਕਲਾਂ ਦੇ ਕੋਲ ਸੁਲਤਾਨਪੁਰੀ ’ਚ ਝੁੱਗੀ ’ਚ ਅੱਗ ਲੱਗਣ ਦੀ ਘਟਨਾ ਸਬੰਧੀ ਲਗਭਗ ਬਾਰ੍ਹਾਂ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 21 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ