ਰਾਏਪੁਰ/ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ ਇੱਕ ਸਰਕਾਰੀ ਫੰਡ ਪ੍ਰਾਪਤ ਗਊਸ਼ਾਲਾ ‘ਚ ਵੱਡੀ ਗਿਣਤੀ ‘ਚ ਗਾਵਾਂ ਦੀ ਕਥਿੱਤ ਤੌਰ ‘ਤੇ ਭੁੱਖ ਨਾਲ ਮੌਤ ਤੋਂ ਬਾਅਦ ਗਊਸ਼ਾਲਾ ਸੰਚਾਲਕ ਭਾਜਪਾ ਆਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ, ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ ‘ਤੇ ਗਊਸ਼ਾਲਾ ਸੰਚਾਲਕ ਹਰੀਸ਼ ਵਰਮਾ ਨੂੰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਗ੍ਰਿਫ਼ਤਾਰ ਕਰ ਲਿਆ
ਇਸ ਖਿਲਾਫ਼ ਕ੍ਰਸ਼ਕ ਪਸ਼ੂ ਪਰਿਰੱਖਿਆ ਐਕਟ ਦੀ ਧਾਰਾ 4 ਤੇ 6 ਤੇ ਪਸ਼ੂ ਕਰੂਰਤਾ ਰੋਕੂ ਐਕਟ 1960 ਤੇ ਭਾਰਤੀ ਦੰਡ ਐਕਟ ਦੀ ਧਾਰਾ 409 ਤਹਿਤ ਅਪਰਾਧ ਦਰਜ ਕੀਤਾ ਗਿਆ ਹੈ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਸੰਚਾਲਿਤ ਗਊਸ਼ਾਲਾ ਦਾ ਸੰਚਾਲਕ ਹਰੀਸ਼ ਵਰਮਾ ਭਾਜਪਾ ਦੇ ਆਗੂ ਹਨ ਤੇ ਜਾਮੁਲ ਨਗਰਪਾਲਿਕਾ ਦੇ ਉਪ ਪ੍ਰਧਾਨ ਹਨ ਉਨ੍ਹਾਂ ਦੀ ਗਊਸ਼ਾਲਾ ਨੂੰ ਰਾਜ ਸ਼ਾਸਨ ਨੇ 93 ਲੱਖ ਰੁਪਏ ਤੋਂ ਵੱਧ ਦਾ ਫੰਡ ਦਿੱਤਾ ਜਾ ਚੁੱਕਾ ਹੈ
ਗਊਸ਼ਾਲਾ ‘ਚ ਗਾਵਾਂ ਦੀ ਮੌਤ ਹਾਲੇ ਵੀ ਜਾਰੀ ਹੈ
ਗਊ ਸੇਵਾ ਕਮਿਸ਼ਨ ਦੇ ਅਨੁਸਾਰ ਗਊਸ਼ਾਲਾ ‘ਚ ਗਾਵਾਂ ਦੇ ਚਾਰੇ ਆਦਿ ਦੀ ਵਿਵਸਥਾ ਬਹੁਤ ਹੀ ਖਰਾਬ ਹੈ ਸੰਚਾਲਕ ‘ਤੇ ਗਾਵਾਂ ਦੀ ਖੱਲ ਤੇ ਹੱਡੀਆਂ ਦੇ ਵਪਾਰ ਨਾਲ ਜੁੜੇ ਹੋਣ ਦੇ ਦੋਸ਼ ਲੱਗ ਰਹੇ ਹਨ ਜ਼ਿਕਰਯੋਗ ਹੈ ਕਿ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਰਾਜ ਸ਼ਾਸਨ ਵੱਲੋਂ ਅਨੁਦਾਨਿਤ ਰਾਜਪੁਰ ਗਊਸ਼ਾਲਾ ‘ਚ ਕਥਿੱਤ ਤੌਰ ‘ਤੇ ਭੁੱਖ ਨਾਲ ਪਿਛਲੇ ਕੁਝ ਦਿਨਾਂ ‘ਚ 200 ਗਾਵਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਪੁਲਿਸ ਨੇ ਦੋ ਦਰਜਨ ਗਾਵਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਹੈ
ਸੀਐੱਮ ਨੇ ਸੂਬੇ ਦੀ ਸਾਰੀਆਂ ਗਊਸ਼ਾਲਾਵਾਂ ਦੀ ਜਾਂਚ ਲਈ ਦਿੱਤੇ ਨਿਰਦੇਸ਼
ਰਾਏਪੁਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਸੂਬੇ ਦੇ ਦੁਰਗ ਜ਼ਿਲ੍ਹੇ ‘ਚ ਇੱਕ ਗਉਸ਼ਾਲਾ ‘ਚ ਵੱਡੀ ਗਿਣਤੀ ‘ਚ ਗਊਆਂ ਦੀ ਮੌਤ ਤੋਂ ਬਾਅਦ ਸੂਬੇ ਭਰ ‘ਚ ਗਊਸ਼ਾਲਾਵਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਡਾ. ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸੂਬਾ ਸਰਕਾਰ ਨੇ ਦੁਰਗ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।