CG Naxalite Encounter: ਗੜੀਆਬੰਦ (ਏਜੰਸੀ)। ਹੁਣ ਤੱਕ, ਗਾਰੀਆਬੰਦ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ’ਚ ਅਧਿਕਾਰਤ ਤੌਰ ’ਤੇ 16 ਨਕਸਲੀ ਮਾਰੇ ਗਏ ਹਨ। ਇਸ ਮੁਕਾਬਲੇ ’ਚ ਸੁਰੱੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ। ਮੁਕਾਬਲਾ ਅਜੇ ਵੀ ਜਾਰੀ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ, ਸੁਰੱਖਿਆ ਬਲਾਂ ਨੇ ਬੀਜਾਪੁਰ ’ਚ 18 ਨਕਸਲੀਆਂ ਨੂੰ ਮਾਰ ਦਿੱਤਾ ਸੀ। ਮਾਰੇ ਗਏ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਤੇ ਹਥਿਆਰ ਬਰਾਮਦ ਕਰ ਲਏ ਗਏ ਹਨ। CG Naxalite Encounter
ਇਹ ਖਬਰ ਵੀ ਪੜ੍ਹੋ : Bathinda News: ਪਤੀ ਨਾਲ ਸੈਰ ਕਰਦੀ ਲੜਕੀ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਐਤਵਾਰ ਸਵੇਰ ਤੋਂ ਮੰਗਲਵਾਰ ਸਵੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਹੈ। 1,000 ਤੋਂ ਜ਼ਿਆਦਾ ਸੈਨਿਕਾਂ ਨੇ ਗਰੀਆਬੰਦ ਜ਼ਿਲ੍ਹੇ ਦੇ ਕੁਲਹਾੜੀ ਘਾਟ ’ਤੇ ਸਥਿਤ ਭਾਲੂ ਡਿਗੀ ਜੰਗਲ ’ਚ 60 ਤੋਂ ਜ਼ਿਆਦਾ ਨਕਸਲੀਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਇਹ ਮਾਮਲਾ ਮੈਨਪੁਰ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮੁਕਾਬਲੇ ’ਚ ਸੀਆਰਪੀਐਫ ਦੀ ਕੋਬਰਾ ਯੂਨਿਟ ਦਾ ਇੱਕ ਸਿਪਾਹੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਹਵਾਈ ਜਹਾਜ਼ ਰਾਹੀਂ ਰਾਏਪੁਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਐਤਵਾਰ ਨੂੰ ਇੱਕ ਮੁਕਾਬਲੇ ’ਚ, 2 ਨਕਸਲੀ ਮਾਰੇ ਗਏ ਸਨ ਤੇ ਇੱਕ ਸੈਨਿਨ ਵੀ ਜ਼ਖਮੀ ਹੋ ਗਿਆ ਸੀ।
ਆਈਜੀ ਰਾਏਪੁਰ ਜ਼ੋਨ ਅਮਰੇਸ਼ ਮਿਸ਼ਰਾ ਨੇ ਦਿੱਤੀ ਜਾਣਕਾਰੀ
ਹੁਣ ਤੱਕ, ਗਰੀਆਬੰਦ ਮੁਕਾਬਲੇ ’ਚ 16 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਏਕੇ 47, ਐਸਐਲਆਰ, ਇਨਸਾਸ ਤੇ ਹੋਰ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਜਾਣਕਾਰੀ ਆਈਜੀ ਰਾਏਪੁਰ ਜ਼ੋਨ ਅਮਰੇਸ਼ ਮਿਸ਼ਰਾ ਨੇ ਦਿੱਤੀ ਹੈ। CG Naxalite Encounter
ਓਡੀਸ਼ਾ-ਛੱਤੀਸਗੜ੍ਹ ਸਰਹੱਦ ’ਤੇ ਸਾਂਝਾ ਆਪ੍ਰੇਸ਼ਨ | CG Naxalite Encounter
ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਇਸ ਮੁਕਾਬਲੇ ’ਚ ਕਈ ਲੋੜੀਂਦੇ ਨਕਸਲੀ ਆਗੂ ਮਾਰੇ ਗਏ ਹਨ। ਛੱਤੀਸਗੜ੍ਹ ਤੇ ਓਡੀਸ਼ਾ ਬਲਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਹੈ, ਜਿਸ ’ਚ ਕੁੱਲ 10 ਟੀਮਾਂ ਸ਼ਾਮਲ ਸਨ। ਇਸ ਮੁਕਾਬਲੇ ’ਚ ਓਡੀਸ਼ਾ ਦੀਆਂ 3 ਟੀਮਾਂ, ਛੱਤੀਸਗੜ੍ਹ ਪੁਲਿਸ ਦੀਆਂ 2 ਤੇ ਸੀਆਰਪੀਐਫ ਦੀਆਂ 5 ਟੀਮਾਂ ਸ਼ਾਮਲ ਸਨ। ਮੁਕਾਬਲੇ ਦੀ ਸੂਚਨਾ ਮਿਲਣ ’ਤੇ ਫੋਰਸ ਦੇ ਸੀਨੀਅਰ ਅਧਿਕਾਰੀ ਮੈਨਪੁਰ ਪਹੁੰਚ ਗਏ ਹਨ। ਪੂਰੇ ਇਲਾਕੇ ’ਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 3 ਆਈਡੀ ਵੀ ਬਰਾਮਦ ਕੀਤੀਆਂ ਗਈਆਂ ਹਨ।