ਪਾਕਿਸਤਾਨ ਵਿੱਚ ਤੜਕੇ ਆਏ ਭੂਚਾਲ ਨਾਲ 20 ਲੋਕਾਂ ਦੀ ਮੌਤ
ਏਜੰਸੀ। ਦੱਖਣੀ ਪਾਕਿਸਤਾਨ ਵਿੱਚ ਵੀਰਵਾਰ ਤੜਕੇ ਆਏ ਭੂਚਾਲ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ। ਬਲੋਚਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁਖੀ ਨਾਸਿਰ ਨਾਸਰ ਨੇ ਦੱਸਿਆ ਕਿ ਹੁਣ ਤੱਕ 15 ਤੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।” ਸੂਬਾਈ ਸਰਕਾਰ ਦੇ ਸੀਨੀਅਰ ਅਧਿਕਾਰੀ ਸੁਹੇਲ ਅਨਵਰ ਹਾਸ਼ਮੀ ਨੇ ਦੱਸਿਆ ਕਿ ਛੱਤ ਅਤੇ ਕੰਧਾਂ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਛੇ ਬੱਚੇ ਵੀ ਸ਼ਾਮਲ ਸਨ। ਯੂਐਸ ਜੀਓਲੌਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 5.7 ਸੀ ਅਤੇ ਇਹ ਸਵੇਰੇ 3 ਵਜੇ ਦੇ ਕਰੀਬ 20 ਕਿਲੋਮੀਟਰ (12 ਮੀਲ) ਦੀ ਡੂੰਘਾਈ *ਤੇ ਆਇਆ। ਇਹ ਕਵੇਟਾ ਸ਼ਹਿਰ ਅਤੇ ਸੂਬੇ ਦੇ ਹੋਰ ਇਲਾਕਿਆਂ ਵਿੱਚ ਮਹਿਸੂਸ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ