Road Accident: ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਤੇ ਇਕ ਗੰਭੀਰ ਜ਼ਖਮੀ

Road Accident
ਤਲਵੰਡੀ ਭਾਈ: ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਫਿਰੋਜ਼ਪੁਰ ਮੋਗਾ ਹਾਈਵੇ ’ਤੇ ਰੱਖ ਕੇ ਪਰਿਵਾਰਕ ਮੈਂਬਰਾਂ ’ਤੇ ਪਿੰਡ ਵਾਸੀ ਧਰਨਾ ਦਿੰਦੇ ਹੋਏ।

ਪਿੰਡ ਵਾਸੀਆ ਨੇ ਪੁਲਿਸ ਦੀ ਲੇਟ ਲਤੀਫੀ ਵਿਰੁੱਧ ਲਾਇਆ ਧਰਨਾ | Road Accident

Road Accident: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਤਲਵੰਡੀ ਭਾਈ ਨਜ਼ਦੀਕ ਅੱਜ ਸਵੇਰੇ 9 ਵਜੇ ਵਾਪਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਇਸ ਮੌਕੇ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਪਿੰਡ ਮਾਛੀ ਬੁਗਰਾ ਦੇ ਵਸਨੀਕ ਤਿੰਨ ਨੌਜਵਾਨ ਕੇਵਲ ਸਿੰਘ ਪੁੱਤਰ ਫਕੀਰ ਸਿੰਘ ਭੁਪਿੰਦਰ ਸਿੰਘ ਪੁੱਤਰ ਸੇਵਕ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਮੋਟਰਸਾਈਕਲ ‘ਤੇ ਪਿੰਡ ਤੋਂ ਤਲਵੰਡੀ ਭਾਈ ਵਿਖੇ ਆਪਣੇ ਕੰਮ ‘ਤੇ ਆ ਰਹੇ ਸਨ।

ਇਹ ਵੀ ਪੜ੍ਹੋ: Police Martyrdom Day: ਮਾਲੇਰਕੋਟਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ

ਇਸ ਦੌਰਾਨ ਪਿੰਡ ਹਰਾਜ ,ਤਲਵੰਡੀ ਭਾਈ ਰੋਡ ‘ਤੇ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਜ਼ਦੀਕ ਇਕ ਅਣਪਛਾਤੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਟਰੱਕ ਥੱਲੇ ਆਉਣ ਕਾਰਨ ਕੇਵਲ ਸਿੰਘ ਅਤੇ ਭੁਪਿੰਦਰ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਮਨਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਅ ਹੈ। ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। Road Accident

ਮੌਕੇ ‘ਤੇ ਥਾਣਾ ਤਲਵੰਡੀ ਭਾਈ ਦੀ ਪੁਲਿਸ ਪਹੁੰਚ ਚੁੱਕੀ ਸੀ ਅਤੇ ਉਸਨੇ ਆਪਣੀ ਕਾਰਵਾਈ ਆਰੰਭ ਕਰਦੇ ਹੋਏ ਅਣਪਛਾਤੇ ਟਰੱਕ ਦੀ ਭਾਲ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਤਲਵੰਡੀ ਤੋਂ ਹਰਾਜ ਰੋਡ ‘ਤੇ ਪੁਲਿਸ ਦੀ ਲੇਟ ਲਤੀਫੀ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਲਈ ਘਟਣਾ ਸਥਾਨ ਰੋਸ ਧਰਨਾ ਅਤੇ ਜਾਮ ਲਗਾ ਦਿੱਤਾ ਗਿਆ। ਘਟਨਾ ਟਾਇਮ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਕੋਈ ਹੱਲ ਨਾ ਹੁੰਦਾ ਵੇਖ ਪਰਿਵਾਰ ਤੇ ਪਿੰਡ ਵਾਸੀਆ ਨੇ ਪਿੰਡ ਮਾਛੀ ਬੁਗਰਾ ਨਜ਼ਦੀਕ ਫਿਰੋਜ਼ਪੁਰ ਮੋਗਾ ਹਾਈਵੇ ਰੋਡ ਨੂੰ ਮ੍ਰਿਤਕ ਦੇਹਾ ਰੱਖ ਕੇ ਜਾਮ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। Road Accident