ਨਹਿਰ ‘ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ

Canal
ਨਹਿਰ 'ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ

(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ । ਹੁਸ਼ਿਆਰਪੁਰ ਦੇ ਪਿੰਡ ਸੋਹੜਾ ਕੰਢੀ ਦੇ ਦੋ ਨੌਜਵਾਨਾਂ ਦੀ ਨਹਿਰ ‘ਚ ਡੁੱਬ ਕੇ ਮੌਤ ਹੋ ਗਈ। ਇਨਾਂ ਦੋਵੇਂ ਨੌਜਵਾਨਾਂ ਦੀ ਮੌਤ ਦੀ ਖਬਰ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਦੋਵਾਂ ਨੌਜਵਾਨਾਂ ਦੀ ਉਮਰ 17 ਤੋਂ 18 ਸਾਲ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਅਭੈ ਪੁੱਤਰ ਦੇਸ਼ਰਾਜ ਅਤੇ ਨਿਖਿਲ ਠਾਕੁਰ ਪੁੱਤਰ ਗੁਰਮੀਤ ਦਾਸ ਵਾਸੀ ਪਿੰਡ ਸਹੋਦਾ ਕੰਢੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸੁਨਿਆਰੇ ਨੂੰ ਗੋਲੀ ਮਾਰ ਸੋਨਾ ਲੈ ਕੇ ਲੁਟੇਰੇ ਫਰਾਰ

ਅਭੈ ਅਤੇ ਨਿਖਿਲ ਠਾਕੁਰ ਹਰ ਰੋਜ਼ ਨਹਿਰ ਵਿੱਚ ਨਹਾਉਣ ਜਾਂਦੇ ਸਨ। ਦੋਵੇਂ ਤੈਰਨਾ ਵੀ ਜਾਣਦੇ ਸਨ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਹ ਪਾਣੀ ’ਚ ਡੁੱਬ ਗਏ। ਨਹਿਰ ‘ਚ ਨਹਾਉਂਦੇ ਸਮੇਂ ਉਨਾਂ ਨੂੰ ਡੁੱਬਦਾ ਦੇਖ ਕੇ ਰਾਹਗੀਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਮੁਕੇਰੀਆਂ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here