ਬਟਾਲਾ ਫੈਕਟਰੀ ਧਮਾਕੇ ‘ਚ 23 ਤੇ ਜਾਂਚ ਲਈ ਮਾਮਲਾ ਐਨਆਈਏ ਨੂੰ ਸੌਂਪਿਆ : ਆਈਜੀ ਪੁਲਿਸ | Tarn Taran News
- ਪੰਜਾਬ ‘ਚ ਇੱਕੋ ਦਿਨ ਦੋ ਧਮਾਕਿਆਂ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲਤਰਨਤਾਰਨ?’ਚ ਧਮਾਕਾ, ਅੱਤਵਾਦ ਦਾ ਸ਼ੱਕ
ਤਰਨ ਤਾਰਨ (ਸੱਚ ਕਹੂੰ ਨਿਊਜ਼)। ਬਟਾਲਾ ਦੀ ਪਟਾਕਾ ਫੈਕਟਰੀ ‘ਚ ਬੀਤੇ ਬੁੱਧਵਾਰ ਨੂੰ ਹੋਏ ਧਮਾਕੇ ‘ਚ ਜਿੱਥੇ 23 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਉੱਥੇ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਉਸੇ ਦਿਨ ਰਾਤ ਨੂੰ ਖ਼ਾਲੀ ਪਏ ਪਲਾਟ ਵਿੱਚ ਹੋਏ ਧਮਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਸੀ। ਪੰਜਾਬ ‘ਚ ਇੱਕੋ ਦਿਨ ਹੋਏ ਇਨ੍ਹਾਂ ਧਮਾਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ਤਰਨਤਾਰਨ ‘ਚ ਹੋਏ ਧਮਾਕੇ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਅੱਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਇਸ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਬੁਲਾਈ ਗਈ ਹੈ। (Tarn Taran News)
ਇਸ ਘਟਨਾ ਸਬੰਧੀ ਆਈਜੀ ਪੁਲਿਸ (ਬਾਰਡਰ ਰੇਂਜ) ਐਸਪੀਐਸ ਪਰਮਾਰ ਨੇ ਦੱਸਿਆ ਕਿ ਧਮਾਕੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜਖਮੀ ਹੋ ਗਿਆ ਸੀ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਬੁਲਾਈ ਗਈ ਹੈ ਪਰਮਾਰ ਨੇ ਕਿਹਾ ਕਿ ਐਨਆਈਏ ਦੇ ਦੋ ਤਿੰਨ ਮਾਹਿਰਾਂ ਦੀ ਟੀਮ ਪੰਡੋਰੀ ਪਿੰਡ ਪਹੁੰਚ ਚੁੱਕੀ ਹੈ ਅਤੇ ਉਹ ਘਟਨਾ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਦੱਸਿਆ ਕਿ ਜਾਂਚ ਕਰਤਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਧਮਾਕਾ ਕਿਸ ਸਮੱਗਰੀ ‘ਚ ਹੋਇਆ ਪਰਮਾਰ ਨੇ ਕਿਹਾ ਕਿ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਹੈ ਇਸ ਲਈ ਇਹ ਜਾਣਨਾ ਮੁਸ਼ਕਲ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਉਹਨਾਂ ਕਿਹਾ ਕਿ ਘਟਨਾ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਵਿਅਕਤੀ ਦੀ ਸਰਜਰੀ ਕੀਤੀ ਜਾ ਰਹੀ ਹੈ। (Tarn Taran News)
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਉਹਨਾਂ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾਲ ਦੇ ਕਈ ਪਿੰਡਾਂ ਵਿੱਚ ਇਸ ਦੀ ਆਵਾਜ਼ ਸੁਣਾਈ ਦਿੱਤੀ ਮ੍ਰਿਤਕਾਂ ਦੀ ਪਛਾਣ ਹੈਪੀ ਸਿੰਘ ਤੇ ਵਿੱਕੀ ਵਜੋਂ ਹੋਈ ਹੈ, ਦੋਵਾਂ ਦੀ ਉਮਰ 22 ਤੋਂ 25 ਸਾਲ ਵਿੱਚ ਸੀ ਮਾਝਾ ਫਿਰ ਨਿਸ਼ਾਨੇ ‘ਤੇਪਿਛਲੇ ਸਾਲਾਂ ਤੋਂ ਮਾਝਾ ਖੇਤਰ ਫਿਰ ਚਰਚਾ ‘ਚ ਆ ਗਿਆ ਹੈ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਮਾਗਮ ‘ਚ ਅੱਤਵਾਦੀਆਂ ਵੱਲੋਂ ਸੁੱਟੇ ਗਏ ਗਰਨੇਡ ਨਾਲ ਕਈ ਜਾਨਾਂ?ਚਲੀਆਂ ਗਈਆਂ ਸਨ ਅੱਤਵਾਦ ਦੇ ਦੌਰ ‘ਚ ਮਾਝਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਇਸੇ ਤਰ੍ਹਾਂ ਕੁਝ ਧਾਰਮਿਕ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਨ੍ਹਾਂ ਘਟਨਾਵਾਂ ਨੇ ਪੰਜਾਬ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ ਓਧਰ ਪਾਕਿਸਤਾਨ ਨਾਲ ਤਣਾਅ ਪੂਰਨ ਸਬੰਧਾਂ ਕਰਕੇ ਵੀ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਪਵੇਗਾ। (Tarn Taran News)