ਸਾਡੇ ਨਾਲ ਸ਼ਾਮਲ

Follow us

17.2 C
Chandigarh
Wednesday, February 11, 2026
More
    Home Breaking News ਦੇਸ਼ ਵਿੱਚ ਕਰੋਨ...

    ਦੇਸ਼ ਵਿੱਚ ਕਰੋਨਾ ਦੇ 2 ਲੱਖ 86 ਹਜ਼ਾਰ 384 ਨਵੇਂ ਕੇਸ ਆਏ

    Coronavirus Sachkahoon

    ਕੋਵਿਡ ਟੀਕਾਕਰਨ ਵਿੱਚ 163.84 ਕਰੋੜ ਟੀਕੇ ਲੱਗੇ

    ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 22 ਲੱਖ ਤੋਂ ਜ਼ਿਅਦਾ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਨ 163.84 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 22 ਲੱਖ 35 ਹਜ਼ਾਰ 267 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 163 ਕਰੋੜ 84 ਲੱਖ 39 ਹਜ਼ਾਰ 207 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। Coronavirus

    ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ (Coronavirus) ਕੋਵਿਡ ਸੰਕਰਮਣ ਦੇ 2 ਲੱਖ 86 ਹਜ਼ਾਰ 384 ਨਵੇਂ ਮਰੀਜ਼ ਸਾਹਮਣੇ ਆਏ ਹਨ।  ਇਸ ਨਾਲ ਹੀ ਦੇਸ਼ ਵਿੱਚ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ਼ ਕਰਵਾ ਰਹੇ ਕਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ 2 ਹਜ਼ਾਰ 472 ਹੋ ਗਈ ਹੈ। ਇਹ ਸੰਕਰਮਿਤ ਕੇਸਾਂ ਦਾ 5.46 ਫੀਸਦੀ ਹੈ। ਰੋਜਾਨਾ ਇਨਫੈਕਸ਼ਨ ਦਰ 19.59 ਪ੍ਰਤੀਸ਼ਤ ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਮਿਆਦ ਵਿੱਚ ਤਿੰਨ ਲੱਖ ਛੇ ਹਜ਼ਾਰ 357 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 76 ਲੱਖ 77 ਹਜ਼ਾਰ 328 ਲੋਕ ਕੋਵਿਡ ਤੋਂ ਉੱਭਰ ਚੁੱਕੇ ਹਨ। ਰਿਕਵਰੀ ਦਰ 93.33 ਫੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 14 ਲੱਖ 62 ਹਜ਼ਾਰ 261 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 72 ਕਰੋੜ 21 ਲੱਖ 66 ਹਜ਼ਾਰ 248 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here