ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਸੜਕ ਹਾਦਸੇ ’ਚ ...

    ਸੜਕ ਹਾਦਸੇ ’ਚ 2 ਸਕੇ ਭਰਾਵਾਂ ਦੀ ਮੌਤ, 4 ਦੋਸਤ ਗੰਭੀਰ ਜ਼ਖ਼ਮੀ

    ਪਟਿਆਲਾ ਤੋਂ ਫਿਲਮ ਦੇਖ ਕੇ ਵਾਪਿਸ ਪਰਤ ਰਹੇ ਸਨ

    ਸਮਾਣਾ, (ਸੁਨੀਲ ਚਾਵਲਾ) | ਸਮਾਣਾ ਪਟਿਆਲਾ ਰੋਡ ’ਤੇ ਬੀਤੀ ਰਾਤ ਪਿੰਡ ਢੈਂਠਲ ਨੇੜੇ ਸੜਕ ’ਤੇ ਖੜ੍ਹੀ ਟਰਾਲੀ ਵਿੱਚ ਕਾਰ ਵੱਜਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਜਦੋਂਕਿ 4 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 2 ਨੂੰ ਸਮਾਣਾ ਦੇ ਸਿਵਲ ਹਸਪਤਾਲ ਤੇ 2 ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਦੋਸਤ ਪਟਿਆਲਾ ਤੋਂ ਫਿਲਮ ਦੇਖ ਕੇ ਪਿੰਡ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਸਿਵਲ ਹਸਪਤਾਲ ਸਮਾਣਾ ਵਿਖੇ ਕਾਰ ’ਚ ਸਵਾਰ ਸ਼ੈਂਟੀ ਪੁੱਤਰ ਬੁੱਧਰਾਮ (19) ਵਾਸੀ ਪਿੰਡ ਮੁਰਾਦਪੁਰਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਅਜੈ ਪੁੱਤਰ ਕਾਲਾ, ਵਿਕਰਮਜੀਤ ਸਿੰਘ ਪੁੱਤਰ ਜੋਗਾ ਸਿੰਘ , ਸਰਬਜੀਤ ਸਿੰਘ ਪੁੱਤਰ ਸੋਨੀ (17), ਜਸਪਾਲ ਸਿੰਘ (27) ਅਤੇ ਚੰਨੀ ਦੋਵੇਂ ਪੁੱਤਰਾਣ ਸੁਖਵਿੰਦਰ ਸਿੰਘ ਵਾਸੀਆਨ ਮੁਰਾਦਪੁਰਾ ਨਾਲ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਫਿਲਮ ਦੇਖਣ ਗਏ ਸਨ। ਵਾਪਸੀ ਸਮੇਂ ਰਾਤ ਕਰੀਬ 10 ਵਜੇ ਪਿੰਡ ਢੈਂਠਲ ਨੇੜੇ ਉਨ੍ਹਾਂ ਦੀ ਕਾਰ ਸੜਕ ’ਤੇ ਬਿਨ੍ਹਾਂ ਰਿਫ਼ਲੈਕਟਰ ਤੋਂ ਖੜ੍ਹੀ ਟ੍ਰੈਕਟਰ ਟ੍ਰਾਲੀ ਵਿੱਚ ਜਾ ਵੱਜੀ, ਜਿਸ ਕਾਰਨ ਉਹ ਸਾਰੇ ਗੰਭੀਰ ਜਖ਼ਮੀ ਹੋ ਗਏ।

    ਉਸਨੇ ਅੱਗੇ ਦੱਸਿਆ ਕਿ ਉਸਨੂੰ ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਇੱਕ ਗੱਡੀ ਵਿੱਚ ਕੁੱਝ ਲੋਕ ਸਮਾਣਾ ਲੈ ਆਏ ਜਦੋਂਕਿ ਚੰਨੀ,ਅਜੈ ਅਤੇ ਵਿਕਰਮਜੀਤ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਗਏ। ਇਲਾਜ ਦੌਰਾਨ ਜਸਪਾਲ ਸਿੰਘ ਅਤੇ ਉਸਦੇ ਭਰਾ ਚੰਨੀ ਦੀ ਮੌਤ ਹੋ ਗਈ। ਮਾਮਲੇ ਨੂੰ ਦੇਖ ਰਹੇ ਸਮਾਣਾ ਪੁਲਿਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਸ਼ੈਂਟੀ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here