Crime News: ਦੇਸੀ ਪਿਸਟਲ ਤੇ ਜਿੰਦਾ ਕਾਰਤੂਸ ਸਮੇਤ 2 ਕਾਬੂ, ਮਾਮਲਾ ਦਰਜ

Pistols

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਬਠਿੰਡਾ ਰੋਡ ਤੋਂ ਬਾਹਰਲਾ ਬਾਈਪਾਸ ਮਲੋਟ ਨੂੰ ਜਾ ਰਹੇ ਸਨ।  Crime News

ਇਹ ਵੀ ਪੜ੍ਹੋ: Teej Festival: ਤੀਆਂ ਦਾ ਤਿਉਹਾਰ ’ਤੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕੀਤੀ ਸ਼ਿਰਕਤ

ਪੁਲਿਸ ਪਾਰਟੀ ਜਦੋਂ ਚੁਰੱਸਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਰਕੰਦੀ ਰੋਡ ਪੁੱਜੀ ਤਾਂ ਦੋ ਮੋਨੇ ਨੌਜਵਾਨ ਬਾਬੇ ਦੀ ਮਜ਼ਾਹਰ ਕੋਲ ਬੋਹੜ ਦੇ ਦਰੱਖ਼ਤ ਹੇਠਾਂ ਥੜੇ ’ਤੇ ਬੈਠੇ ਸਨ, ਜਿਨਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ ਅਤੇ ਇਨਾਂ ਨੌਜਵਾਨਾਂ ਦਾ ਨਾਂਅ ਪਤਾ ਪੁੱਛਿਆ, ਜਿਨਾਂ ਨੇ ਆਪਣਾ ਨਾਮ ਰਾਮ ਰਤਨ ਉਰਫ਼ ਜਟਾਧਾਰੀ, ਮਿੱਥਣ ਚੰਦ ਪੁੱਤਰ ਮਨੋਜ ਚੰਦ ਵਾਸੀ ਕੋਟਕਪੂਰਾ ਜ਼ਿਲਾ ਫਰੀਦਕੋਟ ਦੱਸਿਆ, ਜਿਨਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਦੇਸੀ ਪਿਸਟਲ ਅਤੇ 4 ਰੋਂਦ ਜਿੰਦਾ, 7.65 ਕੇ.ਐਮ. ਅਤੇ 03 ਰੋਂਦ ਜਿੰਦਾ 7.65 ਕੇਐਫ ਬਰਾਮਦ ਹੋਏ।

LEAVE A REPLY

Please enter your comment!
Please enter your name here