ਦਿੱਲੀ ਲੜੀਵਾਰ ਬੰਬ ਧਮਾਕੇ ਕੇਸ ‘ਚ 2 ਦੋਸ਼ੀ ਬਰੀ, ਇੱਕ ਦੀ ਸਜ਼ਾ ਪੂਰੀ

(ਏਜੰਸੀ) ਨਵੀਂ ਦਿੱਲੀ। ਅਕਤੂਬਰ 2005 ‘ਚ ਹੋਏ ਦਿੱਲੀ ਲੜੀਵਾਰ ਬੰਬ ਧਮਾਕੇ ਮਾਮਲੇ (Delhi Bomb Blast Case) ‘ਚ ਦੋਸ਼ੀ ਮੁਹੰਮਦ ਰਫ਼ੀਕ ਸ਼ਾਹ ਤੇ ਮੁਹੰਮਦ ਹੁਸੈਨ ਫਾਜਿਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਕੋਰਟ ਨੇ ਤੀਜੇ ਦੋਸ਼ੀ ਅਹਿਮਦ ਡਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹਾਲਾਂਕਿ ਡਾਰ ਪਹਿਲਾਂ ਹੀ 11 ਸਾਲ ਦੀ ਸਜ਼ਾ ਕੱਟ ਚੁੱਕੇ ਹਨ ਇਸ ਲਈ ਕੋਰਟ ਨੇ ਉਸਦੀ ਸਜ਼ਾ ਨੂੰ ਪੂਰਾ ਮੰਨ ਲਿਆ ਹੈ ਇਸ ਬੰਬ ਧਮਾਕੇ ਕੇਸ ‘ਚ ਤਾਰੀਕ ਅਹਿਮਦ ਡਾਰ, ਮੁਹੰਮਦ ਹੁਸੈਨ ਫਾਜਿਲੀ ਤੇ ਮੁਹੰਮਦ ਰਫ਼ੀਕ ਸ਼ਾਹ ਖਿਲਾਫ਼ ਮਾਮਲਾ ਚੱਲ ਰਿਹਾ ਸੀ।

ਅਦਾਲਤ ਨੇ 2008 ‘ਚ ਮਾਮਲੇ ਦੇ ਦੋਸ਼ੀ ਮਾਸਟਰ ਮਾਈਂਡ ਡਾਰ ਤੇ ਹੋਰਨਾਂ 2 ਖਿਲਾਫ਼ ਦੇਸ਼ ਖਿਲਾਫ਼ ਜੰਗ ਛੇੜਨ, ਸਾਜਿਸ਼ ਘੜਨ, ਹਥਿਆਰ ਜੁਟਾਉਣ, ਕਤਲ ਤੇ ਕਤਲ ਦੀ ਕੋਸ਼ਿਸ਼ ਦੋਸ਼ ਤੈਅ ਕੀਤੇ ਸਨ ਇਨ੍ਹਾਂ ਬੰਬ ਧਮਾਕਿਆਂ ‘ਚ 60 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਸੀ ਏਡੀਸ਼ਨਲ ਸੈਸ਼ਨ ਜੱਜ ਰਿਤੇਸ਼ ਸਿੰਘ ਬੀਤੇ ਸੋਮਵਾਰ ਨੂੰ ਹੀ ਫੈਸਲਾ ਸੁਣਾਉਣ ਵਾਲੇ ਸਨ ਪਰ ਬਾਅਦ ‘ਚ ਉਨ੍ਹਾਂ ਇਸਦੇ ਲਈ ਵੀਰਵਾਰ ਦਾ ਦਿਨ ਤੈਅ ਕੀਤਾ ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਡਾਰ ਖਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਸੀ ਦੋਸ਼ ਪੱਤਰ ‘ਚ ਉਸਦੀ ਕਾੱਲ ਡਿਟੇਲ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨਾਲ ਕਥਿਤ ਤੌਰ ‘ਤੇ ਇਹ ਸਾਬਿਤ ਹੋਇਆ ਸੀ ਕਿ ਉਹ ਲਸ਼ਕਰ-ਏ-ਤਾਇਬਾ ਦੇ ਆਪਣੇ ਆਕਾਵਾਂ ਦੇ ਸੰਪਰਕ ‘ਚ ਸਨ ਪੁਲਿਸ ਨੇ ਤਿੰਨ ਥਾਵਾਂ, ਸਰੋਜਿਨੀ ਨਗਰ, ਕਾਲਕਾਜੀ ਤੇ ਪਹਾੜਗੰਜ ‘ਚ ਹੋਏ ਧਮਾਕਿਆਂ ਦੇ ਸਿਲਸਿਲੇ ‘ਚ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here