ਭਾਰਤ-ਵਿੰਡੀਜ਼ ਪਹਿਲਾ ਇੱਕ ਰੋਜ਼ਾ;ਜ਼ਬਰਦਸਤ ਜਿੱਤ ‘ਚ ਜ਼ਬਰਦਸਤ ਰਿਕਾਰਡ

ਨਵੀਂ ਦਿੱਲੀ, 22 ਅਕਤੂਬਰ

 
ਭਾਰਤ ਨੇ ਐਤਵਾਰ ਨੂੰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਪਹਿਲੇ ਇੱਕ ਰੋਜ਼ਾ ‘ਚ ਵੈਸਟਇੰਡੀਜ਼ ਵਿਰੁੱਧ ਜ਼ਬਰਦਸਤ ਜਿੱਤ ਦਰਜ ਕੀਤੀ ਇਸ ਮੈਚ ‘ਚ ਕੁਝ ਇਤਿਹਾਸ ਰਿਕਾਰਡ ਬਣੇ ਜੋ ਇਸ ਮੈਚ ਨੂੰ ਯਾਦਗਾਰ ਬਣਾ ਗਏ
ਰੋਹਿਤ ਸਭ ਤੋਂ ਜ਼ਿਆਦਾ 150+: ਰਿਹਤ ਸ਼ਰਮਾ 152 ਦੌੜਾਂ ਬਣਾ ਕੇ ਨਾਬਾਦ ਰਹੇ ਇੱਕ ਰੋਜ਼ਾ ‘ਚ ਇਹ ਛੇਵਾਂ ਮੌਕਾ ਹੈ ਜਦੋਂ ਰੋਹਿਤ ਨੇ 150 ਤੋਂ ਜ਼ਿਆਦਾ ਦਾ ਸਕੋਰ ਕੀਤਾ ਉਹ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਵਾਰ 150 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਸਚਿਨ ਤੇਂਦੁਲਕਰ ਅਤੇ ਆਸਟਰੇਲੀਆ ਦੇ ਡੇਵਿਡ ਵਾਰਨਰ ਨੇ ਪੰਜ-ਪੰਜ ਵਾਰ ਅਤੇ ਸਨਥ ਜੈਸੂਰਿਆ (ਸ਼੍ਰੀਲੰਕਾ), ਕ੍ਰਿਸ ਗੇਲ (ਵੈਸਟਇੰਡੀਜ਼) ਅਤੇ ਹਾਸ਼ਿਮ ਅਮਲਾ ਨੇ 4-4 ਵਾਰ ਅਜਿਹਾ ਕੀਤਾ ਹੈ

ਟੀਚੇ ਦਾ ਪਿੱਛਾ ਕਰਦਿਆਂ ਵੱਡੀ ਭਾਈਵਾਲੀ:
ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਅਤੇ ਉਪਕਪਤਾਨ ਰੋਹਿਤ ਸ਼ਰਮਾ ਨੇ ਦੂਸਰੀ ਵਿਕਟ ਲਈ 246 ਦੌੜਾਂ ਦੀ ਭਾਈਵਾਲੀ ਕੀਤੀ ਦੌੜਾਂ ਦਾ ਪਿੱਛਾ ਕਰਦੇ ਹੋਏ ਇਹ ਭਾਰਤ ਲਈ ਸਭ ਤੋਂ ਵੱਡੀ ਭਾਈਵਾਲੀ ਰਹੀ ਇਸ ਤੋਂ ਪਹਿਲਾਂ ਇਹ ਰਿਕਾਰਡ ਗੌਤਮ ਗੰਭੀਰ ਅਤੇ ਵਿਰਾਟ (2009 ‘ਚ ਸ਼੍ਰੀਲੰਕਾ ਵਿਰੁੱਧ ਤੀਸਰੀ ਵਿਕਟ ਲਈ 224 ਦੌੜਾਂ ) ਦੇ ਨਾਂਅ ਸੀ
ਰੋਹਿਤ ਅਤੇ ਕੋਹਲੀ ਦੀ ਸੈਂਚੁਰੀ ਜੋੜੀ: ਰੋਹਿਤ ਅਤੇ ਵਿਰਾਟ ਨੇ ਜੋੜੀ ਦੇ ਤੌਰ ‘ਤੇ ਚੌਥੀ ਵਾਰ ਇਕੱਠਿਆਂ ਸੈਂਕੜੇ ਲਾਏ ਹੁਣ ਉਹਨਾਂ ਤੋਂ ਅੱਗੇ ਦੱਖਣੀ ਅਫ਼ਰੀਕਾ ਦੇ ਏਬੀ ਡਿਵਿਲਅਰਜ਼ ਅਤੇ ਹਾਸ਼ਿਮ ਅਮਲਾ (5) ਹਨ ਸਚਿਨ ਅਤੇ ਸੌਰਵ ਗਾਂਗੁਲੀ ਨੇ ਵੀ ਅਜਿਹਾ ਚਾਰ ਵਾਰ ਕੀਤਾ ਹੈ ਜਦੋਂਕਿ ਹਾਸ਼ਿਮ ਅਮਲਾ ਅਤੇ ਕਵਿੰਟਨ ਡੀ ਕਾਕ ਨੇ ਵੀ 4-4 ਵਾਰ ਅਜਿਹਾ ਕੀਤਾ ਹੈ
ਬਤੌਰ ਕਪਤਾਨ ਸੈਂਕੜਾ: ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ ‘ਤੇ ਆਪਣਾ 14ਵਾਂ ਸੈਂਕੜਾ ਲਾਇਆ ਹੁਣ ਉਹਨਾਂ ਤੋਂ ਅੱਗੇ ਸਿਰਫ਼ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (22) ਹਨ ਵਿਰਾਟ ਨੇ ਏਬੀ ਡਿਵਿਲਅਰਜ਼ (13) ਨੂੰ ਪਿੱਛੇ ਛੱਡਿਆ ਵਿਰਾਟ ਦਾ ਵੈਸਟਇੰਡੀਜ਼ ਵਿਰੁੱਧ ਇਹ ਪੰਜਵਾਂ ਸੈਂਕੜਾ ਸੀ ਜੋ ਕਿ ਇੱਕ ਭਾਰਤੀ ਬੱਲੇਬਾਜ਼ਾਂ ‘ਚ ਰਿਕਾਰਡ ਹੈ
ਲਗਾਤਾਰ ਤੀਸਰੇ ਸਾਲ 2000 ਦੌੜਾਂ: ਵਿਰਾਟ ਨੇ ਲਗਾਤਾਰ ਤੀਸਰੇ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ 2000 ਦੌੜਾਂ ਬਣਾਈਆਂ ਸਚਿਨ ਨੇ ਤੇਂਦੁਲਕਰ ਨੇ 1996-97 ਦਰਮਿਆਨ ਅਜਿਹਾ ਕੀਤਾ ਸੀ ਕੋਹਲੀ ਨੇ ਪੰਜਵੀਂ ਵਾਰ ਸਾਲ ‘ਚ 2000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਸਚਿਨ, ਮਹੇਲਾ ਜੈਵਰਧਨੇ ਨੇ ਵੀ ਪੰਜ ਵਾਰ ਅਜਿਹਾ ਕੀਤਾ ਹੈ ਕੁਮਾਰ ਸੰਗਾਕਾਰਾ 6 ਵਾਰ ਕੈਲੰਡਰ ਸਾਲ ‘ਚ 2000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।