ਪਹਿਲਾ ਗੇੜ : 91 ਸੀਟਾਂ ਲਈ ਵੋਟਾਂ ਪਈਆਂ

1stRound, Voting, 91Seats

ਯੂਪੀ ‘ਚ ਪਈਆਂ ਸਭ ਤੋਂ ਵੱਧ ਵੋਟਾਂ, ਕਈ ਥਾਈਂ ਹਿੰਸਕ ਘਟਨਾਵਾਂ

ਬਿਹਾਰ ‘ਚ ਚਾਰ ਲੋਕ ਸਭਾ ਸੀਟਾਂ ‘ਤੇ ਪਈਆਂ 53 ਫੀਸਦੀ ਵੋਟਾਂ

ਉਤਰ ਪ੍ਰਦੇਸ਼ ‘ਚ ਲੱਗੀਆਂ ਵੋਟਰਾਂ ਦੀਆਂ ਕਤਾਰਾਂ

ਨਵੀਂ ਦਿੱਲੀ, ਏਜੰਸੀ

17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਖਤਮ ਹੋ ਗਿਆ ਹੈ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਉਤਰਾਖੰਡ ਸਮੇਤ ਕੁੱਲ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਗਈ ਹੈ ਪੱਛਮੀ ਯੂਪੀ ਦੀਆਂ 8 ਲੋਕ ਸਭਾ ਸੀਟਾਂ ‘ਤੇ ਸ਼ਾਮ 5 ਵਜੇ ਤੱਕ 59.77 ਫੀਸਦੀ ਵੋਟਿੰਗ ਹੋਈ ਹੈ ਜਦੋਂਕਿ ਬਿਹਾਰ ‘ਚ 5 ਵਜੇ ਤੱਕ ਵੋਟਿੰਗ ਦਾ ਫੀਸਦੀ 50.26 ਫੀਸਦੀ ਰਿਹਾ ਤੇਲੰਗਾਨਾ ‘ਚ ਸ਼ਾਮ 5 ਵਜੇ ਤੱਕ 60.57 ਫੀਸਦੀ ਵੋਟਿੰਗ ਰਹੀ।

 ਦੂਜੇ ਪਾਸੇ ਆਂਧਰਾ ਪ੍ਰਦੇਸ਼ ‘ਚ ਪੋਲਿੰਗ ਬੂਥ ‘ਤੇ ਖੂਨੀ ਹਿੰਸਾ ਦੇਖਣ ਨੂੰ ਮਿਲੀ, ਜਿੱਥੇ 2 ਪਾਰਟੀਆਂ ਦੇ ਵਰਕਰਾਂ ਦੀ ਮੌਤ ਹੋ ਗਈ ਪਹਿਲੇ ਗੇੜ ਤਹਿਤ ਪੱਛਮੀ ਯੂਪੀ ਦੀਆਂ 8 ਸੀਟਾਂ ਲੋਕ ਸਭਾ ਚੋਣਾਂ 2019 ਦੇ ਸਿਆਸੀ ਲਿਹਾਜ ਨਾਲ ਕਾਫ਼ੀ ਮਹੱਤਵਪੂਰਨ ਹਨ ਇਨ੍ਹਾਂ ‘ਚ ਗੌਤਮਬੁੱਧ ਨਗਰ, ਗਾਜੀਆਬਾਦ, ਬਾਗਪਤ, ਮੇਰਠ, ਕੈਰਾਨਾ, ਮੁਜੱਫਰਨਗਰ, ਸਹਾਰਨਪੁਰ ਤੇ ਬਿਜਨੌਰ ਸੀਟ ਸ਼ਾਮਲ ਹੈ ਇਨ੍ਹਾਂ ਸੀਟਾਂ ‘ਤੇ ਸ਼ਾਮ 5 ਵਜੇ ਤੱਕ ਕਰੀਬ 60 ਫੀਸਦੀ ਵੋਟਿੰਗ ਹੋਈ ਬਿਹਾਰ ‘ਚ 50.26 ਫੀਸਦੀ, ਤੇਲੰਗਾਨਾ ‘ਚ 60.57 ਫੀਸਦੀ, ਮੇਘਾਲਿਆ ‘ਚ 62 ਫੀਸਦੀ, ਮਣੀਪੁਰ ‘ਚ 78.20 ਫੀਸਦੀ, ਆਂਧਰਾ ਪ੍ਰਦੇਸ਼ ‘ਚ 65 .96 ਫੀਸਦੀ, ਉੱਤਰਾਖੰਡ ‘ਚ 57.85 ਫੀਸਦੀ ਤੇ ਅਸਾਮ ‘ਚ ਸ਼ਾਮ ਤੱਕ 68 ਫੀਸਦੀ ਵੋਟਿੰਗ ਹੋਈ ਪਹਿਲੇ ਗੇੜ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਵੀ. ਕੇ. ਸਿੰਘ, ਸੱਤਿਆਪਾਲ ਸਿੰਘ ਤੇ ਅਜਯ ਟਮਟਾ ਤੋਂ ਇਲਾਵਾ ਕਾਂਗਰਸ ਦੇ ਹਰੀਸ਼ ਰਾਵਤ, ਪ੍ਰਦੀਪ ਟਮਟਾ, ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ, ਰਾਲੋਦ ਦੇ ਅਜੀਤ ਸਿੰਘ ਤੇ ਜਯੰਤ ਚੌਧਰੀ, ਏਆਈਐਮਆਈਐਮ ਦੇ ਅਸਦੁਦੀਨ ਓਵੈਸੀ, ਭਾਜਪਾ ਦੇ ਸੰਜੀਵ ਕੁਮਾਰ ਬਾਲੀਆਨ, ਰਮੇਸ਼ ਪੋਖਰੀਆਲ ਨਿਸ਼ੰਕ, ਤੇ ਹਿੰਦੂ ਆਵਾਸੀ ਮੋਰਚਾ ਦੇ ਜੀਤਨ ਰਾਮ ਮਾਂਝੀ ਦੀ ਚੋਣਾਵੀ ਕਿਸਮਤ ਨੂੰ  ਵੋਟਰ ਈਵੀਐਮ ‘ਚ ਬੰਦ ਕਰ ਦੇਣਗੇ ਸਪਾ ਦੀ ਤਬਸਸੁਮ ਬੇਗਮ, ਬਸਪਾ ਦੇ ਹਾਜੀ ਮੁਹੰਮਦ ਯਾਕੂਬ ਤੇ ਨੈਸ਼ਨਲ ਕਾਨਫਰੰਸ ਦੇ ਮੁਹੰਮਦ ਅਕਬਰ ਲੋਨ ਵਰਗੇ ਆਗੂਆਂ ਦਾ ਚੋਣਾਵੀ ਭਵਿੱਖ ਵੀ ਈਵੀਐਮ ‘ਚ ਕੈਦ ਹੋ ਜਾਵੇਗਾ।

ਵਾਈਐੱਸਆਰਸੀਪੀ ਤੇ ਟੀਡੀਪੀ ਵਰਕਰਾਂ ਵਿਚਾਲੇ ਝੜਪ, ਇੱਕ ਮੌਤ

ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ‘ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ?ਦੌਰਾਨ ਕਈ ਥਾਵਾਂ ‘ਤੇ ਝੜਪ ਅਤੇ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਇਸ ਦੌਰਾਨ ਦੇਵਪੁਰਮ ਪਿੰਡ ਦੇ ਇੱਕ ਪੋਲਿੰਗ ਬੂਥ ‘ਤੇ ਝੜਪ ਦੌਰਾਨ ਇੱਕ ਟੀਡੀਪੀ ਵਰਕਰ ਦੀ ਮੌਤ ਹੋਣ ਦੀ ਖਬਰ ਹੈ ਉਥੇ ਹੀ ਵਿਧਾਨ ਸਭਾ ਸਪੀਕਰ ਸ਼ਿਵ ਪ੍ਰਸਾਦ ਕੋਡੇਲਾ ਸਮੇਤ 10 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ ਪੁਲਿਸ ਅਨੁਸਾਰ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਦੇ ਇੱਕ ਵਰਕਰ ਸਿੱਧ ਭਾਸਕਰ ਰੈਡੀ ਦਾ ਕਤਲ ਹੋ ਗਿਆ, ਜਿਸ ‘ਤੇ ਅਨੰਤਪੁਰ ਜ਼ਿਲ੍ਹੇ ਦੇ ਤੜੀਪਾਰੀ ਵਿਧਾਨ ਸਭਾ ਖੇਤਰ ‘ਚ ਵਿਰੋਧੀ ਵਾਈਐਸਆਰ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਰੈਡੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ ਗੁੰਟੂਰ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਸਮੇਤ ਰਾਜ ਦੇ ਕੁਝ ਹੋਰ ਹਿੱਸਿਆਂ ‘ਚ ਵੀ ਦੋਵੇਂ ਪਾਰਟੀਆਂ ਦੇ ਵਰਕਰਾਂ ਦਰਮਿਆਨ ਝੜਪਾਂ ਹੋਈਆਂ।

ਇਸ ਤੋਂ ਇਲਾਵਾ ਆਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਵਾਈਐਸਆਰ ਕਾਂਗਰਸ ਅਤੇ ਟੀਡੀਪੀ ਵਰਕਰਾਂ ਦੇ ਵਿਚਕਾਰ ਜੰਮ ਕੇ ਪੱਥਰਬਾਜ਼ੀ ਹੋਈ ਇਸ ਹਿੰਸਾ ਵਿਚ ਟੀਡੀਪੀ ਉਮੀਦਵਾਰ ਭੂਮਾ ਅਖਿਲ ਪ੍ਰਿਯਾ ਦੇ ਪਤੀ ਅਤੇ ਸੁਰੱਖਿਆ ਬਲ ਦੇ ਜਵਾਨ ਵੀ ਜ਼ਖਮੀ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।