ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਸ਼ੁਰੂ ਹੋਵੇਗਾ ਪਹਿਲਾ ਇੱਕ ਰੋਜ਼ਾ ਮੈਚ
ਦਾਂਬੁਲਾ: ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵੋਤਮ ਫਾਰਮ ‘ਚ ਖੇਡ ਰਹੀ ਹੈ ਅਤੇ ਟੈਸਟ ਸੀਰੀਜ਼ ‘ਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ ‘ਚ ਵੀ ਸ੍ਰੀਲੰਕਾਈ ਕ੍ਰਿਕਟ ਟੀਮ ਨੂੰ ਇਸੇ ਲੈਅ ਨਾਲ ਹਰਾਉਣ ਦੇ ਇਰਾਦੇ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ
ਭਾਰਤ ਅਤੇ ਮੇਜ਼ਬਾਨ ਸ੍ਰੀਲੰਕਾ ਲਈ ਹਾਲਾਂਕਿ ਇੱਕ ਰੋਜ਼ਾ ਸੀਰੀਜ਼ ਕਈ ਮਾਇਨਿਆਂ ਤੋਂ ਅਹਿਮ ਹੁੰਦੀ ਜਾ ਰਹੀ ਹੈ ਜਿੱਥੇ ਭਾਰਤੀ ਕਪਤਾਨ ‘ਤੇ ਵਿਰੋਧੀ ਟੀਮ ‘ਤੇ ਘੱਟੋ-ਘੱਟ 4-1 ਦੀ ਵੱਡੀ ਜਿੱਤ ਦਰਜ ਕਰਨ ਦਾ ਦਬਾਅ ਹੈ ਤਾਂ ਕਿ ਉਹ ਇੱਕ ਰੋਜ਼ਾ ਰੈਂਕਿੰਗ ‘ਚ ਆਪਣਾ ਨੰਬਰ ਤਿੰਨ ਸਥਾਨ ਬਚਾ ਸਕੇ ਤਾਂ ਦੂਜੇ ਪਾਸੇ ਨਵੇਂ ਕਪਤਾਨ ਉਪੁਲ ਥਰੰਗਾ ਲਈ ਆਪਣੀ ਟੀਮ ਨੂੰ ਪੰਜ ਮੈਚਾਂ ਦੀ ਸੀਰੀਜ਼ ‘ਚ ਘੱਟੋ-ਘੱਟ ਦੋ ਇੱਕ ਰੋਜ਼ਾ ਜਿਤਾਉਣਾ ਜ਼ਰੂਰੀ ਹੋ ਗਿਆ ਹੈ ਤਾਂ ਕਿ ਉਹ ਇੰਗਲੈਂਡ ‘ਚ 2019 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਆਪਣੀ ਟੀਮ ਨੂੰ ਸਿੱਧੇ ਕੁਆਲੀਫਿਕੇਸ਼ਨ ਦਿਵਾ ਸਕਣ ਦੋਵਾਂ ਹੀ ਟੀਮਾਂ ਕੋਲ ਇੱਕ ਰੋਜ਼ਾ ਸੀਰੀਜ਼ ‘ਚ ਬਿਹਤਰ ਪ੍ਰਦਰਸ਼ਨ ਕਰਨ ਦੇ ਵੱਡੇ ਮਕਸਦ ਹਨ
ਭਾਰਤੀ ਖਿਡਾਰੀ ਵਧੀਆ ਲੈਅ ‘ਚ
ਹਾਲਾਂਕਿ ਮੌਜ਼ੂਦਾ ਫਾਰਮ ‘ਚ ਵੇਖਿਆ ਜਾਵੇ ਤਾਂ ਸ੍ਰੀਲੰਕਾਈ ਟੀਮ ਫਿਲਹਾਲ ਭਾਰਤ ਦੇ ਨੇੜੇ-ਤੇੜੇ ਕਿਤੇ ਦਿਖਾਈ ਨਹੀਂ ਦਿੰਦੀ ਹੈ ਹਾਲ ਹੀ ‘ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਵ੍ਹਾਈਟਵਾਸ਼ ਝੱਲਣ ਵਾਲੀ ਸ੍ਰੀਲੰਕਾਈ ਟੀਮ ਨੂੰ ਆਖਰੀ ਦੋ ਮੈਚਾਂ ‘ਚ ਪਾਰੀ ਨਾਲ ਸ਼ਰਮਨਾਕ ਹਾਰ ਝੱਲਣੀ ਪਈ ਹੈ, ਜਿਸ ਨੇ ਉਸ ਦੇ ਹੌਂਸਲੇ ਨੂੰ ਕਾਫੀ ਡੇਗ ਦਿੱਤਾ ਹੈ ਉੱਥੇ ਭਾਰਤੀ ਟੀਮ ਕੋਲ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਵਿਰਾਟ ਮੌਜ਼ੂਦ ਹੈ ਤੇ ਬਾਕੀ ਖਿਡਾਰੀ ਵੀ ਵਧੀਆ ਲੈਅ ‘ਚ ਹਨ ਸਾਬਕਾ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਵੀ ਟੀਮ ‘ਚ ਵਾਪਸੀ ਹੋ ਰਹੀ ਹੈ ਜਿਨ੍ਹਾਂ ‘ਤੇ ਇਸ ਵਾਰ ਖੁਦ ਨੂੰ ਸਾਬਤ ਕਰਨ ਦਾ ਦਬਾਅ ਬਣਿਆ ਹੋਇਆ ਹੈ ਚੋਣਕਰਤਾ ਐੱਮਐੱਸਕੇ ਪ੍ਰਸਾਦ ਦੇ ਉਨ੍ਹਾਂ ਦੀ ਫਾਰਮ ‘ਤੇ ਸਵਾਲ ਚੁੱਕੇ ਜਾਣ ਅਤੇ ਟੀਮ ‘ਚ ਉਨ੍ਹਾਂ ਦੀ ਥਾਂ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ, ਜਿਸ ਨਾਲ ਇੱਕ ਰੋਜ਼ਾ ਸੀਰੀਜ਼ ‘ਚ ਧੋਨੀ ਦੇ ਪ੍ਰਦਰਸ਼ਨ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ
ਸ੍ਰੀਲੰਕਾ ਖਿਲਾਫ ਭਾਰਤੀ ਇੱਕ ਰੋਜ਼ਾ ਟੀਮ ‘ਚ ਕਈ ਬਦਲਾਅ ਕੀਤੇ ਗਏ ਹਨ ਅਤੇ ਟੈਸਟ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਟੀਮ ਤੋਂ ਆਰਾਮ ਦਿੱਤਾ ਗਿਆ ਹੈ ਧੋਨੀ ਤੋਂ ਇਲਾਵਾ ਜੋ ਖਿਡਾਰੀ ਇਸ ਇੱਕ ਰੋਜ਼ਾ ਸੀਰੀਜ਼ ਦਾ ਹਿੱਸਾ ਬਣਨ ਜਾ ਰਹੇ ਹਨ ਉਨ੍ਹਾਂ ‘ਚ ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ ਅਤੇ ਲੋਕੇਸ਼ ਰਾਹੁਲ ਸ਼ਾਮਲ ਹਨ ਸਪਿੱਨ ਵਿਭਾਗ ਦੀ ਜਿੰਮੇਵਾਰੀ ਯੁਜਵਿੰਦਰ ਚਹਿਲ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੂੰ ਸੌਂਪੀ ਗਈ ਹੈ ਇਸ ਤੋਂ ਇਲਾਵਾ ਯਾਰਕਰ ਮਾਹਿਰ ਜਸਪ੍ਰੀਤ ਬੁਮਰਾਹ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਦੇ ਪ੍ਰਦਰਸ਼ਨ ‘ਤੇ ਵੀ ਨਜ਼ਰਾਂ ਰਹਿਣਗੀਆਂ
ਟੈਸਟ ਸੀਰੀਜ਼ ‘ਚ ਬਦਲ ਖਿਡਾਰੀ ਦੇ ਤੌਰ ‘ਤੇ ਸ਼ਾਮਲ ਕਰਨ ਤੋਂ ਬਾਅਦ ਇਸ ਫਾਰਮੈਟ ‘ਚ ਆਪਣੀ ਉਪਯੋਗਿਤਾ ਸਾਬਤ ਕਰਨ ਵਾਲੇ ਸ਼ਿਖਰ ਧਵਨ ‘ਤੇ ਇੱਕ ਰੋਜ਼ਾ ‘ਚ ਆਪਣੀ ਸੁਭਾਵਿਕ ਓਪਨਿੰਗ ਦੀ ਭੂਮਿਕਾ ਨਿਭਾਉਣੀ ਹੋਵੇਗੀ ਇਸ ਤੋਂ ਇਲਾਵਾ ਆਲਰਾਊਂਡਰ ਹਾਰਦਿਕ ਪਾਂਡਿਆ ਹੇਠਲੇ ਕ੍ਰਮ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ ਟੀਮ ਇੰਡੀਆ ਨੂੰ ਹਾਲਾਂਕਿ ਟੈਸਟ ਸੀਰੀਜ਼ ਦੇ ਨਤੀਜੇ ਤੋਂ ਜ਼ਿਆਦਾ ਖੁਸ਼ ਹੋਣਾ ਭਾਰੀ ਪੈ ਸਕਦਾ ਹੈ ਕਿਉਂਕਿ ਸ੍ਰੀਲੰਕਾ ਨੇ ਹਾਲ ਹੀ ‘ਚ ਚੈਂਪੀਅੰਜ ਟਰਾਫੀ ‘ਚ ਭਾਰਤ ਦੇ 300 ਪਾਰ ਦੇ ਦਿੱਤੇ ਟੀਚੇ ਨੂੰ ਵੀ ਆਸਾਨੀ ਨਾਲ ਹਾਸਲ ਕਰਕੇ ਉਸ ਖਿਲਾਫ ਵੱਡੀ ਜਿੱਤ ਦਰਜ ਕੀਤੀ ਸੀ ਸ੍ਰੀਲੰਕਾਈ ਟੀਮ ਨੇ ਚੈਂਪੀਅੰਜ਼ ਟਰਾਫੀ ਦੀ ਟੀਮ ਦੇ ਕਈ ਖਿਡਾਰੀਆਂ ਨੂੰ ਇੱਕ ਰੋਜਾ ‘ਚ ਉਤਾਰਿਆ ਹੈ ਜੋ ਇੱਕ ਵਾਰ ਫਿਰ ਵੱਡਾ ਉਲਟਫੇਰ ਕਰ ਸਕਦੇ ਹਨ
ਸ੍ਰੀਲੰਕਾ ‘ਤੇ ਵੀ ਸੀਰੀਜ਼ ‘ਚ ਦਬਾਅ ਹੋਵੇਗਾ
ਸ੍ਰੀਲੰਕਾ ‘ਤੇ ਵੀ ਸੀਰੀਜ਼ ‘ਚ ਦਬਾਅ ਹੋਵੇਗਾ ਕਿਉਂਕਿ ਉਸ ਨੇ ਟੈਸਟ ਸੀਰੀਜ਼ 3-0 ਨਾਲ ਹਾਰੀ ਹੈ ਟੀਮ ਦੇ ਤਜ਼ਰਬੇਕਾਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ, ਤਿਸ਼ਾਰਾ ਪਰੇਰਾ, ਆਲਰਾਊਂਡਰ ਐਂਜੇਲੋ ਮੈਥਿਊਜ਼, ਦਾਨੁਸ਼ਕਾ ਗੁਣਾਥਿਲਾਕਾ ਅਤੇ ਕੁਸ਼ਲ ਮੈਂਡਿਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ
ਮਲਿੰਗਾ ਆਪਣੇ 200ਵੇਂ ਇੱਕ ਰੋਜ਼ਾ ਤੋਂ ਸਿਰਫ ਇੱਕ ਮੈਚ ਦੀ ਦੂਰੀ ‘ਤੇ ਹਨ ਅਤੇ ਭਾਰਤ ਖਿਲਾਫ ਉਹ ਆਪਣਾ 300 ਇੱਕ ਰੋਜ਼ਾ ਵਿਕਟਾਂ ਦਾ ਅੰਕੜਾ ਵੀ ਛੂਹ ਲੈਣਗੇ ਜਦੋਂਕਿ ਚੈਂਪੀਅੰਜ਼ ਟਰਾਫੀ ਮੈਚ ‘ਚ ਭਾਰਤ ਖਿਲਾਫ ਵਧੀਆ ਅਰਧ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਮੈਥਿਊਜ਼, ਦਾਨੁਸ਼ਕਾ ਅਤੇ ਮੈਂਡਿਸ ਇੱਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣਾ ਸਕਦੇ ਹਨ ਹਾਲਾਂਕਿ ਟੀਮ ਇੰਡੀਆ ਨੇ ਆਪਣੀ ਆਖਰੀ ਚਾਰ ਦੁਵੱਲੀਆਂ ਸੀਰੀਜ਼ ‘ਚ ਜ਼ਿੰਬਾਬਵੇ ਤੇ 3-0, ਨਿਊਜ਼ੀਲੈਂਡ ‘ਤੇ 3-2, ਇੰਗਲੈਂਡ ‘ਤੇ 2-1 ਅਤੇ ਵੈਸਟਇੰਡੀਜ਼ ‘ਤੇ 3-1 ਨਾਲ ਜਿੱਤ ਦਰਜ ਕੀਤੀ ਹੈ ਜਦੋਂਕਿ 2014-15 ‘ਚ ਉਹ ਸ੍ਰੀਲੰਕਾ ਨੂੰ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ 0-5 ਨਾਲ ਧੋ ਚੁੱਕਾ ਹੈ ਅਤੇ ਅਜਿਹੇ ‘ਚ ਮਨੋਵਿਗਿਆਨਕ ਤੌਰ ‘ਤੇ ਵੀ ਇੱਥੇ ਭਾਰਤ ਕੋਲ ਵਾਧਾ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।