ਅਵਾਰਾ ਪਸ਼ੂ ਦੇ ਟਕਰਾਉਣ ਨਾਲ 19 ਸਾਲਾਂ ਨੌਜਵਾਨ ਦੀ ਮੌਤ

19 Year Youth
ਨੌਜਵਾਨ ਦੀ ਫਾਈਲ ਫੋਟੋ

ਸੇਰਪੁਰ (ਰਵੀ ਗੁਰਮਾ) । ਕਸਬਾ ਸ਼ੇਰਪੁਰ ਦੇ ਬੜੀ ਰੋਡ ਉੱਪਰ ਬੀਤੀ ਰਾਤ ਆਵਾਰਾ ਪਸ਼ੂ ਦੇ ਮੋਟਰਸਾਈਕਲ ਨਾਲ ਟਕਰਾਉਣ ਕਰਕੇ 19 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਕਾਲਾ ਕੁਮਾਰ(ਦੋਧੀ) ਬੀਤੀ ਰਾਤ ਬੜੀ ਰੋਡ ਤੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਮੋਟਰ ਸਾਇਕਲ ਅਵਾਰਾ ਪਸ਼ੂ ਨਾਲ ਟਕਰਾ ਗਿਆ । ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਨੌਜਵਾਨ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਤੇ ਅਵਾਰਾ ਪਸ਼ੂ ਦੀ ਵੀ ਮੌਤ ਹੋ ਗਈ। ਇਸ ਨੌਜਵਾਨ ਦੀ ਮੌਤ ਕਾਰਨ ਕਸ਼ਬੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ :ਲਾਰੇਂਸ ਬਿਸ਼ਨੋਈ ਨੇ ਕਬੂਲਿਆ ਮੂਸੇਵਾਲਾ ਦਾ ਕਤਲ

LEAVE A REPLY

Please enter your comment!
Please enter your name here