ਵੀਰਵਾਰ ਰਿਹਾ ਪੰਜਾਬ ‘ਤੇ ਭਾਰੀ, 118 ਆਏ ਨਵੇਂ ਮਾਮਲੇ, 5 ਦੀ ਮੌਤ

Corona Active

ਪੰਜਾਬ ਵਿੱਚ ਲਗਾਤਾਰ ਵੱਧ ਰਿਹੈ ਕੋਰੋਨਾ ਦਾ ਕਹਿਰ, 32 ਠੀਕ ਹੋ ਕੇ ਵੀ ਪਰਤੇ

ਚੰਡੀਗੜ, (ਅਸ਼ਵਨੀ ਚਾਵਲਾ)। ਵੀਰਵਾਰ ਵੀ ਪੰਜਾਬ ਨੂੰ ਰਾਹਤ ਨਹੀਂ ਦੇ ਸਕਿਆ ਅਤੇ ਇਹ ਦਿਨ ਪੰਜਾਬ ‘ਤੇ ਭਾਰੀ ਹੀ ਰਿਹਾ ਹੈ। ਪੰਜਾਬ ਵਿੱਚ ਅੱਜ ਵੀ ਕੋਰੋਨਾ ਦਾ ਮੁੜ ਤੋਂ ਸੈਂਕੜਾ ਲੱਗਿਆ ਹੈ। ਪੰਜਾਬ ਵਿੱਚ ਨਵੇਂ 118 ਕੇਸ ਦਰਜ਼ ਕੀਤੇ ਗਏ ਹਨ ਤੇ 5 ਹੋਰ ਕੋਰੋਨਾ ਮਰੀਜਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਪੰਜਾਬ ਵਿੱਚ ਮੌਤ ਹੋਣ ਦਾ ਕੁੱਲ ਅੰਕੜਾ 83 ‘ਤੇ ਪੁੱਜ ਗਿਆ ਹੈ। ਪੰਜਾਬ ‘ਚ ਲੁਧਿਆਣਾ ਤੋਂ ਇੱਕ ਵਾਰ ਫਿਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ।

ਲੁਧਿਆਣਾ ਵਿਖੇ ਵੀਰਵਾਰ ਨੂੰ 21 ਨਵੇਂ ਕੇਸ ਦਰਜ਼ ਕੀਤੇ ਗਏ ਹਨ ਜਿਸ ਨਾਲ ਲੁਧਿਆਣਾ ਬਹੁਤ ਹੀ ਤੇਜੀ ਨਾਲ ਪਹਿਲੇ ਨੰਬਰ ਵੱਲ ਵੱਧ ਰਿਹਾ ਹੈ। ਇਸ ਨਾਲ ਹੀ ਅੰਮ੍ਰਿਤਸਰ ਵਿਖੇ ਵੀ ਨਵੇਂ 39 ਕੇਸ ਆਏ ਹਨ। ਵੀਰਵਾਰ ਨੂੰ ਆਏ ਨਵੇਂ 118 ਕੇਸਾਂ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਛੱਡ ਕੇ ਪਟਿਆਲਾ 12, ਬਰਨਾਲਾ ਤੇ ਸੰਗਰੂਰ ਵਿਖੇ 8-8, ਮੁਹਾਲੀ ਵਿਖੇ 7, ਤਰਨਤਾਰਨ ਵਿਖੇ 6, ਹੁਸ਼ਿਆਰਪੁਰ ਵਿਖੇ 5, ਗੁਰਦਾਸਪੁਰ ਵਿਖੇ 4, ਕਪੂਰਥਲਾ, ਫਤਿਹਗੜ ਸਾਹਿਬ ਵਿਖੇ 2-2, ਜਲੰਧਰ, ਫਿਰੋਜਪੁਰ, ਮਾਨਸਾ ਤੇ ਰੋਪੜ ਵਿਖੇ 1-1 ਨਵਾਂ ਕੇਸ ਆਇਆ ਹੈ।  ਇੱਥੇ ਹੀ ਠੀਕ ਹੋਣ ਵਾਲੇ 32 ਕੇਸਾਂ ਵਿੱਚ ਪਠਾਨਕੋਟ ਤੋਂ 16, ਗੁਰਦਾਸਪੁਰ ਤੋਂ 8, ਪਟਿਆਲਾ ਤੋਂ 3, ਮੁਹਾਲੀ ਤੇ ਕਪੂਰਥਲਾ ਤੋਂ 2-2 ਅਤੇ ਜਲੰਧਰ ਤੋਂ 1 ਕੇਸ ਸ਼ਾਮਲ ਹੈ।

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 3615 ਹੋ ਗਈ ਹੈ, ਜਿਸ ਵਿੱਚੋਂ 2570 ਠੀਕ ਹੋ ਗਏ ਹਨ ਅਤੇ 83 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 962 ਕੋਰੋਨਾ ਮਰੀਜ਼ਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ

ਜਿਲ੍ਹਾ    ਕੋਰੋਨਾ ਪੀੜਤ

  • ਅੰਮ੍ਰਿਤਸਰ   698
  • ਲੁਧਿਆਣਾ   470
  • ਜਲੰਧਰ   410
  • ਮੁਹਾਲੀ    191
  • ਪਟਿਆਲਾ   191
  • ਗੁਰਦਾਸਪੁਰ   175
  • ਤਰਨਤਾਰਨ   176
  • ਸੰਗਰੂਰ   172
  • ਪਠਾਨਕੋਟ   157
  • ਹੁਸ਼ਿਆਰਪੁਰ   150
  • ਐਸ.ਬੀ.ਐਸ. ਨਗਰ   121
  • ਫਰੀਦਕੋਟ   89
  • ਰੋਪੜ   83
  • ਫਤਿਹਗੜ ਸਾਹਿਬ  83
  • ਮੁਕਤਸਰ   73
  • ਮੋਗਾ   74
  • ਬਠਿੰਡਾ    61
  • ਫਾਜ਼ਿਲਕਾ   54
  • ਫਿਰੋਜ਼ਪੁਰ   59
  • ਕਪੂਰਥਲਾ   51
  • ਮਾਨਸਾ   38
  • ਬਰਨਾਲਾ   39
  • ਕੁਲ    3615

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।