Drug Free Punjab: ਵੱਖ-ਵੱਖ 7 ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ ’ਚੋਂ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਬਰਾਮਦ
Drug Free Punjab: ਖੰਨਾ/ ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਪੁਲਿਸ ਖੰਨਾ ਨੇ ‘ਪੈਨ- ਪੰਜਾਬ ਸੀਏਐਸਓ’ ਤਹਿਤ ਆਪਣੇ ਅਧਿਕਾਰ ਖੇਤਰ ਵਿਚਲੀਆਂ ਤਿੰਨ ਸਬ ਡਿਵੀਜਨਾਂ ਅੰਦਰ 7 ਥਾਵਾਂ ’ਤੇ ਸ਼ਨੀਵਾਰ ਸਵੇਰੇ ਤਲਾਸ਼ੀ ਮੁਹਿੰਮ ਵਿੱਢੀ। ਇਸ ਦੌਰਾਨ ਪੁਲਿਸ ਨੇ ਬੱਸਾਂ, ਬੱਸ ਅੱਡਿਆਂ ਤੇ ਸ਼ੱਕੀ ਲੋਕਾਂ ਦੇ ਘਰਾਂ ’ਚ ਛਾਪੇਮਾਰੀ ਵੱਖ- ਵੱਖ ਧਾਰਾਵਾਂ ਤਹਿਤ 7 ਮਾਮਲੇ ਦਰਜ਼ ਕਰਕੇ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
Read Also : Punjab Womens News: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਬਿਆਨ, ਹੁਣ ਇਨ੍ਹਾਂ ਔਰਤਾਂ ਨੂੰ ਵੀ ਮਿਲੇਗਾ ਸਹੂਲਤ ਦਾ ਲਾਭ
ਜ਼ਿਲ੍ਹਾ ਪੁਲਿਸ ਖੰਨਾ ਮੁਖੀ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਵਿੱਚ ਕੀਤੀ ਗਈ ਛਾਪੇਮਾਰੀ ਵਿੱਚ 5 ਡੀਐਸਪੀਜ਼ ਦੀ ਨਿਗਰਾਨੀ ਹੇਠ ਐਸਐਚਓਜ਼ ਸਮੇਤ 144 ਪੁਲਿਸ ਕਰਮਚਾਰੀ ਸ਼ਾਮਲ ਸਨ। ਜਿੰਨਾਂ ਨੇ ‘ਪੈਨ- ਪੰਜਾਬ ਸੀਏਐਸਓ’ ਦੇ ਤਹਿਤ ਖੰਨਾ ਜ਼ਿਲ੍ਹੇ ਦੀਆਂ ਸਮਰਾਲਾ, ਪਾਇਲ ਤੇ ਖੰਨਾ ਸਬ ਡਿਵੀਜਨਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ। ਇਸ ਮੌਕੇ ਡਾ. ਯਾਦਵ ਨੇ ਦੱਸਿਆ ਕਿ ‘ਪੈਨ- ਪੰਜਾਬ ਸੀਏਐਸਓ’ ਦੇ ਤਹਿਤ ਤਿੰਨ ਸਬ ਡਿਵੀਜਨਾਂ ਵਿੱਚ 7 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਕੁੱਲ 7 ਐਫ਼ਆਈਆਰਜ਼ ਦਰਜ਼ ਕੀਤੀਆਂ ਗਈਆਂ ਹਨ ਤੇ 18 ਜਣਿਆਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ।
Drug Free Punjab
ਉਨ੍ਹਾਂ ਅੱਗੇ ਦੱਸਿਆ ਕਿ 5 ਮਾਮਲੇ ਐਨਡੀਪੀਐਸ ਐਕਟ ਦਰਜ਼ ਕੀਤੇ ਗਏ ਹਨ। ਜਿੰਨ੍ਹਾਂ ਵਿੱਚ 10 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਪਹਿਲਾਂ ਦਰਜ਼ ਕੀਤੇ ਗਏ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 2, ਚੋਰੀ, ਖੋਹ ਤੇ ਜੂਏ ਦੇ ਮਾਮਲੇ ਵਿੱਚ ਕੁੱਲ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਗ੍ਰਿਫ਼ਤਾਰੀ ਸਿਵਲ ਹਸਪਤਾਲ ਦੇ ਬਾਹਰ ਗੋਲੀਆਂ ਵੇਚਣ ਦੇ ਦੋਸ਼ ’ਚ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਤਲਾਸ਼ੀ ਅਭਿਆਨ ਦੌਰਾਨ ੍ਹ 8 ਗ੍ਰਾਮ ਹੈਰੋਇਨ, 60 ਗ੍ਰਾਮ ਨਸ਼ੀਲਾ ਪਾਊਡਰ, 3 ਹਜ਼ਾਰ ਰੁਪਏ ਦੀ ਡਰੱਗ ਮਨੀ, 100 ਲੋਮੋਟਿਲ ਗੋਲੀਆਂ, 1 ਚੋਰੀ ਹੋਇਆ ਸਕੂਟਰ, ਵਿਸਕੀ ਦੀਆਂ 24 ਬੋਤਲਾਂ, ਇੱਕ ਹਜ਼ਾਰ ਰੁਪਏ ਜੂਏ ਦੀਆਂ ਰਕਮ ਤੇ 42 ਕਿਲੋ 810 ਗ੍ਰਾਮ ਚਾਂਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਤਸਦੀਕ ਲਈ ਪੁਲਿਸ ਵੱਲੋਂ 20 ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ।