
(ਸੁਸ਼ੀਲ ਕੁਮਾਰ) ਭਾਦਸੋਂ। ਸ. ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਵਿਖੇ ਚਾਰ ਦਿਨਾਂ 17ਵਾਂ ਸੀ.ਬੀ.ਐਸ.ਈ. ਕਲਸਟਰ ਵਾਲੀਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਪਹਿਲੇ ਦਿਨ ਲੜਕੀਆਂ ਦੇ (ਅੰਡਰ-14, 17, 19) ਦੇ ਮੁਕਾਬਲੇ ਹੋਏ। ਜਿਸ ਵਿੱਚ ਕੁੱਲ 19 ਟੀਮਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ। ਵਾਲੀਵਾਲ ਟੂਰਨਾਮੈਂਟ ਦਾ ਆਰੰਭ ਮੁੱਖ ਮਹਿਮਾਨ ਪ੍ਰਵੀਨ ਲਤਾ (ਵਾਇਸ ਪ੍ਰਿੰਸੀਪਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਵੱਲੋਂ ਦੀਪ ਜਲਾ ਕੇ ਕੀਤੀ ਗਈ।
ਇਹ ਵੀ ਪੜ੍ਹੋ : Holiday Punjab: ਪੰਜਾਬ ’ਚ ਆਈਆਂ ਇਕੱਠੀਆਂ ਤਿੰਨ ਛੁੱਟੀਆਂ, ਸਕੂਲ ਕਾਲਜ ਤੇ ਅਦਾਰੇ ਰਹਿਣਗੇ ਬੰਦ

ਸੀ.ਬੀ.ਐਸ.ਈ. ਅਬਜਰਵਰ ਸ੍ਰੀ ਹਰੀਸ਼ ਕੁਮਾਰ, ਟੈਕਨੀਕਲ ਡੇਲੀਗੇਟ ਸ੍ਰੀ ਸੁਰਿੰਦਰਪਾਲ ਸਿੰਘ ਦੇ ਨਾਲ ਸਕੂਲ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ, ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ, ਸ. ਨਾਜਰ ਸਿੰਘ ਟਿਵਾਣਾ ਨੇ ਰੰਗ-ਬਿਰੰਗੇ ਗੁਬਾਰੇ ਹਵਾ ਵਿੱਚ ਉਡਾਏ। ਟੂਰਨਾਮੈਂਟ ਦੀ ਸ਼ੁਰੂਆਤ ਢੋਲ ਦੀ ਥਾਪ ਅਤੇ ਸੰਗੀਤ ਨਾਲ ਹੋਈ। ਸਾਰੇ ਪ੍ਰਤੀਯੋਗੀਆਂ ਨੇ ਆਪਣੇ-ਆਪਣੇ ਸਕੂਲ ਦਾ ਝੰਡਾ ਫੜ ਕੇ ਮਾਰਚ ਪਾਸਟ ਕੀਤਾ। ਇਸ ਮੌਕੇ ਸ. ਗੁਰਪ੍ਰੀਤ ਸਿੰਘ ਟਿਵਾਣਾ ਲੈਕਚਰਾਰ, ਸ. ਗੁਰਿੰਦਰ ਸਿੰਘ ਖੱਟੜਾ, ਸ. ਗੁਰਪ੍ਰੀਤ ਸਿੰਘ ਭਾਦਸੋਂ, ਸ. ਹਰਿੰਦਰ ਸਿੰਘ ਭਾਦਸੋਂ, ਸ. ਅਗਮਵੀਰ ਸਿੰਘ ਟਿਵਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪਹਿਲੇ ਦਿਨ ਅੰਡਰ-14 ਵਿੱਚ ਜੀ.ਬੀ.ਇੰਟਰਨੈਸ਼ਨਲ ਸਕੂਲ ਨਾਭਾ, ਕਲਗੀਧਰ ਨੈਸ਼ਨਲ ਸਕੂਲ ਮੂੰਗੋ, ਸ.ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ, ਏਡੋਸਟਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲਵਾ (ਮੋਹਾਲੀ) ਸਕੂਲ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ।