(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਦੀ 16 ਸਾਲਾ ਨਮਿਆ ਜੋਸ਼ੀ ਅਗਲੇ ਸਾਲ ਇੰਗਲੈਂਡ ਵਿਖੇ ਹੋਣ ਵਾਲੇ ਐਡਟੇਕ ਸੰਮੇਲਨ ’ਚ ਭਾਗ ਲੈ ਕੇ ਵਿਸ਼ਵ ਭਰ ਦੇ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਐਡਟੇਕ ਸੰਮੇਲਨ ’ਚ ਭਾਗ ਲੈਣ ਵਾਲੀ ਦੇਸ਼ ਦੀ ਇਕਲੌਤੀ ਵਿਦਿਆਰਥਣ ਬਣੀ ਨਮਿਆ ਜੋਸ਼ੀ ਦੀ ਪ੍ਰਾਪਤੀ ਨੂੰ ਲੈ ਕੇ ਲੁਧਿਆਣਾ ’ਚ ਖੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ 2024 ’ਚ 25 ਤੋਂ 26 ਜਨਵਰੀ ਨੂੰ ਇੰਗਲੈਂਡ ਦੇ ਬੈਟ ਵੱਲੋਂ ਕਰਵਾਏ ਜਾ ਰਹੇ ਐਡਟੇਕ ਸੰਮੇਲਨ ’ਚ ਸਿਰਫ਼ ਨੋਬਲ ਪੁਰਸਕਾਰ ਜੇਤੂ ਅਧਿਆਪਕ ਹੀ ਹਿੱਸਾ ਲੈਂਦੇ ਹਨ ਪਰ ਇਸ ਵਾਰ ਲੁਧਿਆਣਾ ਦੀ ਨਮਿਆ ਜੋਸ਼ੀ ਵੀ ਭਾਗ ਲਵੇਗੀ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਸਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਨਮਿਆ ਜੋਸ਼ੀ ਇਸ ਸਮੇਂ ਗਿਆਰਵੀਂ ਜਮਾਤ ’ਚ ਪਡ਼੍ਹਦੀ ਹੈ ਜੋ ਇਸ ਤੋਂ ਪਹਿਲਾਂ ਭਾਰਤ ਦੀ ਟਾਪ ਟੇਕ ਸੇਵੀ ਸਟੂਡੈਂਟ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ।
ਇਹ ਵੀ ਪੜ੍ਹੋ : India Vs Sri Lanka Final : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 6 ਵਿਕਟਾਂ
2021 ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲੋਂ ਕੌਮੀ ਬਾਲ ਪੁਰਸਕਾਰ ਹਾਸਲ਼ ਕਰਨ ਵਾਲੀ ਨਮਿਆ ਜੋਸ਼ੀ ਹੁਣ ਪੂਰੇ ਵਿਸ਼ਵ ਦੀ ਧੀ ਬਣਨ ਜਾ ਰਹੀ ਹੈ। ਜਿਸ ਨੂੰ ਬਾਲ ਪੁਰਸਕਾਰ ਦੇ ਕੇ ਸ੍ਰੀ ਮੋਦੀ ਵੱਲੋਂ ‘ਪੰਜਾਬ ਦੀ ਧੀ’ ਦਾ ਨਾਂਅ ਦਿੱਤਾ ਗਿਆ ਸੀ। ਇਹੀ ਨਹੀਂ ਸਗੋਂ ਗਲੋਬਲ ਸਟੂਡੈਂਟ ਪੁਰਸਕਾਰ ਦੇ ਵਿੱਚ ਵੀ ਉਹ ਟਾਪ 50 ’ਚ ਆਪਣੀ ਥਾਂ ਬਣਾ ਚੁੱਕੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਨਮਿਆ ਜੋਸ਼ੀ ਵੱਲੋਂ 5 ਸਾਲ ਦੀ ਉਮਰ ’ਹੀ ਸਨਮਾਨ ਹਾਸਲ ਕਰਨ ਦਾ ਸਿਲਸਿਲਾ ਆਰੰਭ ਦਿੱਤਾ ਸੀ ਜੋ ਬਾਦਸਤੂਰ ਜਾਰੀ ਹੈ। ਨਮਿਆ ਜੋਸ਼ੀ ਮੁਤਾਬਕ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸੰਮੇਲਨ ’ਚ ਨੋਬਲ ਪੁਰਸਕਾਰ ਜੇਤੂ ਅਧਿਆਪਕ ਹਿੱਸਾ ਲੈਂਦੇ ਹਨ ਅਤੇ ਕਿਸ ਕਿਸ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਪੜ੍ਹਨਾ ਜ਼ਰੂਰੀ ਹੈ, ਸਿੱਖਿਆ ’ਚ ਕੀ ਕੁਝ ਆਧੁਨਿਕ ਚੱਲ ਰਿਹਾ ਹੈ ਤੇ ਆਉਣ ਵਾਲੇ ਭਵਿੱਖ ਦੀਆਂ ਯੋਜਨਾਵਾਂ ਹਨ, ’ਤੇ ਅਧਿਆਪਕ ਖੋਜ਼ ਕਰਦੇ ਹਨ।
ਨਮਿਆ ਜੋਸ਼ੀ ਨੇ ਦੱਸਿਆ ਕਿ ਉਹ ਸੰਮੇਲਨ ’ਚ 25 ਜਨਵਰੀ ਨੂੰ ਗੇਮ ਅਧਾਰਿਤ ਪੜਾਈ ਸਬੰਧੀ ਅਤੇ 26 ਜਨਵਰੀ ਨੂੰ ਈ ਗੇਮਿੰਗ ਬਾਰੇ ਚਰਚਾ ਕਰੇਗੀ। ਜਿਸ ਸਬੰਧੀ ਉਸਦੀ ਤਿਆਰੀ ਚੱਲ ਰਹੀ ਹੈ। ਨਮਿਆ ਜੋਸ਼ੀ ਦਾ ਕਹਿਣਾ ਹੈ ਕਿ ਉਹ ਗੇਮਿੰਗ ਜ਼ੋਨ ਵਿੱਚ ਪਡ਼੍ਹਾਈ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਬੱਚਿਆਂ ਵਾਸਤੇ ਅਜਿਹੀ ਐਪ, ਗੇਮਸ ਦੇ ਮਾਇਨ ਕ੍ਰਾਫ਼ਟ ਦੇ ਰਾਹੀਂ ਵਿਕਸ਼ਿਤ ਕਰੇ ਜੋ ਬੱਚਿਆਂ ਨੂੰ ਭਵਿੱਚ ਦੇ ਵਿੱਚ ਚੰਗੀ ਜਾਣਕਾਰੀ ਮੁਹੱਈਆ ਕਰਵਾਵੇ ਅਤੇ ਉਨਾਂ ਨੂੰ ਤਕਨੀਕੀ ਸਿੱਖਿਆ ਦੇ ਨਾਲ ਜੋੜੇ।
ਸੰਮੇਲਨ ’ਚ ਵਿਸ਼ਵ ਭਰ ਦੇ ਅਧਿਆਪਕ ਲੈਣਗੇ ਭਾਗ
ਨਮਿਆ ਜੋਸ਼ੀ ਮੁਤਾਬਕ ਇੰਗਲੈਂਡ ਵਿਖੇ ਬੈਟ ਸੰਸਥਾ ਵੱਲੋਂ ਹਰੇਕ ਸਾਲ ਕਰਵਾਏ ਜਾਣ ਵਾਲੇ ਇਸ ਸੰਮੇਲਨ ’ਚ ਵਿਸ਼ਵ ਭਰ ਦੇ ਅਧਿਆਪਕ ਭਾਗ ਲੈਂਦੇ ਹਨ ਅਤੇ ਬੱਚਿਆਂ ਨੂੰ ਦੇਣ ਵਾਲੀ ਸਿੱਖਿਆ ’ਤੇ ਚਰਚਾ ਕੀਤੀ ਜਾਂਦੀ ਹੈ। ਇੰਗਲੈਂਡ ਵਿਖੇ ਹੋਣ ਵਾਲੇ ਇਸ ਸੰਮੇਲਨ ’ਚ ਭਾਗ ਲੈਣ ਵਾਲੀ ਉਹ ਦੇਸ਼ ਦੀ ਪਹਿਲੀ ਵਿਦਿਆਰਥਣ ਹੈ ਜੋ ਸੰਮੇਲਨ ’ਚ ਅਧਿਆਪਕਾਂ ਨੂੰ ਸੰਬੋਧਨ ਕਰੇਗੀ। ਨਮਿਆ ਮੁਤਾਬਕ ਉਹ ਨੌਕਰੀ ਲੈਣ ਵਾਲੀ ਨਹੀਂ। ਬਲਕਿ ਨੌਕਰੀ ਦੇਣ ਵਾਲੀ ਇੰਟਰਪ੍ਰੀਨੋਰ ਬਣਨਾ ਅਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੀ ਹੈ।