Moga News: ਮੋਗਾ ‘ਚ ਆਸਟ੍ਰੇਲੀਆ ਭੇਜਣ ਦੇ ਨਾਂਅ ‘ਤੇ 16 ਲੱਖ ਠੱਗੇ

Moga News
Moga News: ਮੋਗਾ 'ਚ ਆਸਟ੍ਰੇਲੀਆ ਭੇਜਣ ਦੇ ਨਾਂਅ 'ਤੇ 16 ਲੱਖ ਠੱਗੇ

ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਜਾਅਲੀ ਵੀਜ਼ਾ ਬਣਾ ਕੇ ਵਾਪਸ ਭੇਜਿਆ | Moga News

(ਵਿਕੀ ਕੁਮਾਰ) ਮੋਗਾ। ਮੋਗਾ ’ਚ ਵਿਦਸ਼ੇ ਭੇਜਣ ਦੇ ਨਾਂਅ ’ਤੇ ਠੱਗੀ ਦਾ ਮਾਮਲਾ ਸਾਹਮਣਾ ਆਇਆ ਹੈ। ਮੋਗਾ ’ਚ 4 ਵਿਅਕਤੀਆਂ ਨੇ ਇਕ ਨੌਜਵਾਨ ਨਾਲ ਮਿਲ ਕੇ ਆਸਟ੍ਰੇਲੀਆ ਭੇਜਣ ਦੇ ਨਾਂਅ ‘ਤੇ 16 ਲੱਖ ਤੋਂ ਵੱਧ ਦੀ ਠੱਗੀ ਮਾਰੀ ਹੈ। ਥਾਣਾ ਸਿਟੀ ਸਾਊਥ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। Moga News

ਜਾਂਚ ਅਧਿਕਾਰੀ ਏਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਗਰੀਨ ਫੀਲਡ ਕਲੋਨੀ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਨੇ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਸੀ ਕਿ ਉਹ ਕੰਮ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ। ਸ਼ਮਸ਼ੇਰ ਸਿੰਘ ਵਿਆਹਾਂ ਦਾ ਪ੍ਰਬੰਧ ਕਰਦਾ ਹੈ। ਗੁਰਵਿੰਦਰ ਸਿੰਘ ਨੇ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਅਤੇ ਸ਼ਮਸ਼ੇਰ ਸਿੰਘ ਨੇ ਆਪਣੇ ਤਿੰਨ ਸਾਥੀਆਂ ਸਮੇਤ ਉਸ ਨੂੰ ਵਰਕ ਪਰਮਿਟ ਅਤੇ ਵੀਜ਼ਾ ਲਗਵਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਤੋਂ 15 ਲੱਖ ਰੁਪਏ ਲੈ ਲਏ ਗਏ। Moga News

ਇਹ ਵੀ ਪੜ੍ਹੋ: Ladowal Toll Plaza: ਲਾਡੋਵਾਲ ਟੋਲ ਪਲਾਜਾ ਤੋਂ ਆਈ ਵੱਡੀ ਖਬਰ, ਹੋ ਗਈ ਇਹ ਕਾਰਵਾਈ

ਜਦੋਂ ਗੁਰਜਿੰਦਰ ਸਿੰਘ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਜਾਅਲੀ ਵੀਜ਼ਾ ਬਣਾ ਕੇ ਵਾਪਸ ਭੇਜ ਦਿੱਤਾ ਗਿਆ। ਗੁਰਜਿੰਦਰ ਸਿੰਘ ਨੇ ਜਹਾਜ਼ ਦੀ ਟਿਕਟ 1 ਲੱਖ 30 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਸ ਤੋਂ ਬਾਅਦ ਉਸ ਨੇ ਸ਼ਮਸ਼ੇਰ ਸਿੰਘ ਨਾਲ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਪਰ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਤਿੰਨ ਵਿਅਕਤੀਆਂ ਰਾਜੂ ਸਹੋਤਾ ਮੋਗਾ, ਕਰਨ ਬਾਜਵਾ ਚੰਦ ਨਵਾਂ ਅਤੇ ਤਰਵਿੰਦਰ ਮਾਨ ਜਗਰਾਓ ਖਿਲਾਫ ਧੋਖਾਧਡ਼ੀ ਦਾ ਮਾਮਲਾ ਦਰਜ ਕੀਤਾ ਗਿਆ।