16 ਜ਼ਿਲ੍ਹਿਆਂ ’ਚ ਅਗਲੇ 72 ਘੰਟਿਆਂ ’ਚ ਪਵੇਗਾ ਮੀਂਹ, ਯੈਲੋ ਅਲਰਟ ਜਾਰੀ

ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦਿਨ-ਰਾਤ ਐਕਟਿਵ

ਝੱਜਰ। ਮੌਸਮ ਵਿਗਿਆਨ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਨੂੰ ਭਾਰੀ ਮੀਂਹ ਤੇ ਗਰਜ਼ ਨਾਲ ਹਨ੍ਹੇਰੀ ਆਉਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਇਸ ਦੌਰਾਨ ਝੱਜਰ ਜ਼ਿਲ੍ਹੇ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹਾ ਆਫਤਾ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਤੇ ਡੀਸੀ ਸ਼ਿਆਮ ਲਾਲ ਪੂਨੀਆ ਨੇ ਮੌਸਮ ਵਿਭਾਗ ਤਹਿਤ ਸੂਚਨਾ ਅਨੁਸਾਰ 72 ਘੰਟਿਆਂ ’ਚ ਮੀਂਹ ਦੀਆਂ ਗਤੀਵਿਧੀਆਂ ’ਚ ਤੇਜ਼ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਆਫ਼ਤਾ ਪ੍ਰਬੰਧਨ ਵਿਭਾਗ ਤਹਿਤ ਜਾਰੀ ਸੂਚਨਾ ’ਚ ਭਾਰੀ ਮੀਂਹ, ਹਨ੍ਹੇਰੀ ਤੇ ਗਰਜ਼-ਚਮਕ ਦੌਰਾਨ ਨਾਗਰਿਕ ਕਮਜ਼ੋਰ ਢਾਚਿਆਂ ਕੋਲ ਨਾ ਖੜੇ ਹੋਣ, ਦਰੱਖਤਾਂ, ਟਰਾਂਸਫਾਰਮ ਤੇ ਬਿਜਲੀ ਦੀਆਂ ਤਾਰਾਂ ਦੇ ਨੇੜੇ ਨਾ ਖੜਨ ਤੇ ਆਪਣੇ ਵਾਹਨ ਸਾਵਧਾਨੀ ਨਾਲ ਚਲਾਉਣ ਪਾਣੀ ਭਰ ਜਾਣ ਤੇ ਹੋਰ ਆਫਤ ਦੇ ਤਹਿਤ ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦਿਨ-ਰਾਤ ਐਕਟਿਵ ਹੈ।

ਮੌਸਮ ਵਿਭਾਗ ਨੇ ਹਰਿਆਣਾ ਦੇ 16 ਜ਼ਿਲ੍ਹਿਆਂ ’ਚ ਤੇਜ਼ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਜਿਨ੍ਹਾਂ ’ਚ ਝੱਜਰ ਜ਼ਿਲ੍ਹਾ ਵੀ ਸ਼ਾਮਲ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਝੱਜਰ ਜ਼ਿਲ੍ਹਾ ਸਮੇਤ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ ਤੇ ਪਾਣੀਪਤ ’ਚ ਯੈਲੋ ਅਲਰਟ ਜਾਰੀ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।