ਕੋਵਿਡ ਟੀਕਾਕਰਨ ਵਿੱਚ 152.89 ਕਰੋੜ ਟੀਕੇ ਲੱਗੇ
ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਭਰ ਵਿੱਚ 92 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਨ 152.89 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 90 ਲੱਖ 7 ਹਜ਼ਾਰ 700 ਕੋਵਿਡ ਟੀਕੇ ਲਗਾਏ ਗਏ ਹਨ ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 152 ਕਰੋੜ 89 ਲੱਖ 70 ਹਜ਼ਾਰ 294 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ ਇੱਕ ਲੱਖ 68 ਹਜ਼ਾਰ 63 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਅੱਠ ਲੱਖ 21 ਹਜ਼ਾਰ 446 ਹੋ ਗਈ ਹੈ। ਇਹ ਸੰਕਰਮਿਤ ਮਾਮਲਿਆ ਦਾ 2.29 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦੀ ਦਰ 10.64 ਫੀਸਦੀ ਹੋ ਗਈ ਹੈ।
ਕੋਵਿਡ ਦੇ ਨਵੇਂ ਰੂਪ ਓਮੀਕਰੋਨ ਨਾਲ 28 ਰਾਜਾਂ ਵਿੱਚ 4461 ਵਿਅਕਤੀ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1247, ਰਾਜਸਥਾਨ ਵਿੱਚ 645 ਅਤੇ ਦਿੱਲੀ ਵਿੱਚ 546 ਮਾਮਲੇ ਹਨ। ਓਮੀਕਰੋਨ ਦੇ ਸੰਕਰਮਣ ਤੋਂ 1711 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਇਸ ਮਿਆਦ ਵਿੱਚ 69959 ਲੋਕ ਕੋਵਿਡ ਤੋਂ ਠੀਕ ਹੋ ਗਏ ਹਨ। ਹੁਣ ਤੱਕ ਕੁੱਲ 3 ਕਰੋੜ 45 ਲੱਖ 70 ਹਜ਼ਾਰ 131 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 96.36 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 15 ਲੱਖ 79 ਹਜ਼ਾਰ 928 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 69 ਕਰੋੜ 31 ਲੱਖ 55 ਹਜ਼ਾਰ 280 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ