ਲਾਕਡਾਊਨ ‘ਚ ਕਿਸਾਨਾਂ ਦੀ ਮਦਦ ਲਈ 151.53 ਕਰੋੜ ਮੰਜੂਰ

ਲਾਕਡਾਊਨ ‘ਚ ਕਿਸਾਨਾਂ ਦੀ ਮਦਦ ਲਈ 151.53 ਕਰੋੜ ਮੰਜੂਰ

ਪਟਨਾ। ਬਿਹਾਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਲਾਕਡਾਊਨ ‘ਚ ਬਾਰਸ਼ ਅਤੇ ਗੜੇਮਾਰੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਦੇਸ਼ ਤੋਂ ਅੱਜ ਖੇਤੀ ਅਨੁਦਾਨ ਲਈ 151.53 ਕਰੋੜ ਰੁਪਏ ਦੀ ਮੰਜੂਰੀ ਦੇ ਦਿੱਤੀ। ਮੰਤਰੀ ਮੰਡਲ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਦੀਪਕ ਪ੍ਰਸਾਦ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਤਾ ‘ਚ ਅੱਜ ਇਥੇ ਹੋਈ ਮੰਤਰੀ ਪਰੀਸ਼ਦ ਦੀ ਬੈਠਕ ‘ਚ ਇਸ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਡਾ. ਪ੍ਰਸਾਦ ਨੇ ਦੱਸਿਆ ਕਿ ਬਿਹਾਰ ਬਜਟ ਮੈਨੂਅਲ ਦੇ ਨਿਯਮ 100 (ਡ) ਨੂੰ ਸ਼ਿਥਿਲ ਕਰਦੇ ਹੋਏ ਕੁਦਰਤੀ ਘਟਨਾਵਾਂ ਨਾਲ ਖਰਾਬ ਫਸਲਾਂ ਦੀ ਭਰਪਾਈ ਲਈ ਬਿਹਾਰ ਨੇ 151.53 ਕਰੋੜ ਰੁਪਏ ਖੇਤੀ ਵਿਭਾਗ ਨੂੰ ਅਨੁਦਾਨ ਮਦ ‘ਚ ਇਸ ਰਕਮ ਨੂੰ ਪਾਸ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here