Punjab News: ਖੁਸ਼ਖਬਰੀ, ਪੰਜਾਬ ’ਚ ਬਣੇਗੀ 150 ਕਿਲੋਮੀਟਰ ਲੰਬੀ ਨਵੀਂ ਨਹਿਰ, ਕਿਸਾਨਾਂ ਦੀ ਹੋਈ ਮੌਜ਼

Punjab News
Punjab News: ਖੁਸ਼ਖਬਰੀ, ਪੰਜਾਬ ’ਚ ਬਣੇਗੀ 150 ਕਿਲੋਮੀਟਰ ਲੰਬੀ ਨਵੀਂ ਨਹਿਰ, ਕਿਸਾਨਾਂ ਦੀ ਹੋਈ ਮੌਜ਼

Cm Bhagwant Maan: ਚੰਡੀਗੜ੍ਹ। ਸਰਕਾਰ ਤੇ ਨਹਿਰੀ ਵਿਭਾਗ ਨੇ ਡਰੀਮ ਪ੍ਰੋਜੈਕਟ ਮਾਲਵਾ ਨਹਿਰ ਦੇ ਨਿਰਮਾਣ ਲਈ ਰੋਡਮੈਪ ਤਿਆਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੋਥਾ ਨੇੜੇ ਸਰਹਿੰਦ-ਰਾਜਸਥਾਨ ਫੀਡਰ ’ਤੇ ਚੱਲ ਰਹੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਆਜਾਦੀ ਤੋਂ ਬਾਅਦ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਸਪਲਾਈ ਕਰਨ ਲਈ ਨਵੀਂ ਮਾਲਵਾ ਨਹਿਰ ਬਣਨ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਤੋਂ ਜਾਣਕਾਰੀ ਲੈਂਦਿਆਂ ਕਿਹਾ ਕਿ ਮਾਲਵਾ ਖੇਤਰ ਡਾਰਕ ਜੋਨ ’ਚ ਚਲਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨਹਿਰ ਨਾਲ ਮਾਲਵਾ ਖੇਤਰ ਦੇ ਤਿੰਨ ਜ਼ਿਲ੍ਹਿਆਂ ਮੁਕਤਸਰ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ 62 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਤੇ 2 ਲੱਖ ਏਕੜ ਜਮੀਨ ਨੂੰ ਨਹਿਰੀ ਪਾਣੀ ਮਿਲੇਗਾ। Punjab News

ਮੁੱਖ ਮੰਤਰੀ ਮਾਨ ਦਾ ਸੁਪਨਾ | Punjab News

ਮੇਰਾ ਸੁਪਨਾ ਸੀ ਕਿ ਜਦੋਂ ਅਸੀਂ ਸੱਤਾ ’ਚ ਆਏ ਹਾਂ ਤਾਂ ਸਭ ਤੋਂ ਪਹਿਲਾਂ ਮੁਕਤਸਰ, ਫਿਰੋਜ਼ਪੁਰ, ਫਰੀਦਕੋਟ ਦੇ ਕਿਸਾਨਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਹੁਣ 2300 ਕਰੋੜ ਰੁਪਏ ਦੀ ਲਾਗਤ ਨਾਲ 149 ਕਿਲੋਮੀਟਰ ਲੰਬੀ, 50 ਫੁੱਟ ਚੌੜੀ ਤੇ 12.5 ਫੁੱਟ ਡੂੰਘੀ ਨਹਿਰ ਬਣਨ ਜਾ ਰਹੀ ਹੈ, ਜੋ ਨਹਿਰੀ ਪਾਣੀ ਨਾਲ 2 ਲੱਖ ਏਕੜ ਜਮੀਨ ਦੀ ਸਿੰਚਾਈ ਕਰੇਗੀ।

Read This : Punjab News: ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ‘ਡ੍ਰੀਮ ਪ੍ਰੋਜੈਕਟ’, ਦੀਵਾਲੀ ਤੋਂ ਪਹਿਲਾਂ ਇਸ ਸ਼ਹਿਰ ਨੂੰ ਮਿਲੇਗਾ ਬਹੁਤ ਵੱਡਾ ਤੋਹਫਾ, ਵਧਣਗੇ ਜਮੀਨਾ ਦੇ ਰੇਟ

2 ਲੱਖ ਏਕੜ ਜਮੀਨ ਦੀ ਹੋਇਆ ਕਰੇਗੀ ਸਿੰਚਾਈ | Punjab News

ਪੰਜਾਬ ਵਿੱਚ ‘ਮਾਲਵਾ ਨਹਿਰ’ (Malwa Nehar Punjab) ਦੀ ਸਥਾਪਨਾ ਨਾਲ ਸੂਬੇ ਦੀ ਲਗਭਗ 2 ਲੱਖ ਏਕੜ ਜਮੀਨ ਦੀ ਸਿੰਚਾਈ ਕਰਨ ’ਚ ਮਦਦ ਮਿਲੇਗੀ, ਜਿਸ ਨਾਲ ਬੇਮਿਸਾਲ ਵਿਕਾਸ ਤੇ ਤਰੱਕੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਯੋਜਨਾ ਅਨੁਸਾਰ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਹਰੀਕੇ ਹੈੱਡਵਰਕਸ ਤੋਂ ਪਿੰਡ ਵੜਿੰਗ ਖੇੜਾ ਤੱਕ ਨਹਿਰ ਦਾ ਨਿਰਮਾਣ ਕੀਤਾ ਜਾਵੇਗਾ। ਨਹਿਰ ਦਾ ਇੱਕ ਹਿੱਸਾ ਰਾਜਸਥਾਨ ਰਾਜ ਦੀ ਸਰਕਾਰੀ ਜਮੀਨ ’ਤੇ ਵੀ ਬਣਾਇਆ ਜਾਵੇਗਾ।

ਮਾਲਵਾ ਨਹਿਰ ਦਾ ਨਿਰਮਾਣ ਸੂਬੇ ਲਈ ਬਹੁਤ ਜ਼ਰੂਰੀ | Punjab News

ਜਦੋਂ ਮਾਨਸੂਨ ਸੀਜਨ ਦੌਰਾਨ ਫਿਰੋਜ਼ਪੁਰ ਫੀਡਰ ਤੋਂ ਮੰਗ ਜ਼ਿਆਦਾ ਹੁੰਦੀ ਹੈ ਤਾਂ ਪੰਜਾਬ ਦੀ ਸਮੁੱਚੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ, ਜਿਸ ਕਾਰਨ ਸਰਹਿੰਦ ਫੀਡਰ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਇਸ ਲਈ ਮਾਲਵਾ ਨਹਿਰ ਦੀ ਉਸਾਰੀ ਸੂਬੇ ਲਈ ਬਹੁਤ ਮਹੱਤਵ ਰੱਖਦੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਕਿ ਪੰਜਾਬ ਨੂੰ ਆਪਣੀਆਂ ਨਹਿਰਾਂ ਰੋਟੇਸ਼ਨ ’ਤੇ ਚਲਾਉਣੀਆਂ ਪਈਆਂ। ਰਾਜਸਥਾਨ ਨਹਿਰ ਦੇ ਖੱਬੇ ਪਾਸੇ ਵਾਲੇ ਖੇਤਰ ਨੂੰ ਸਿੰਚਾਈ ਕਰਨ ਲਈ, ਰੋਪੜ ਹੈੱਡ ਵਰਕਸ ਤੋਂ ਸਰਹਿੰਦ ਕੈਨਾਲ ਸਿਸਟਮ (ਅਬੋਹਰ ਅੱਪਰ ਬ੍ਰਾਂਚ ਤੇ ਬਠਿੰਡਾ ਬ੍ਰਾਂਚ) ਨੂੰ ਸਿੰਚਾਈ ਕਰਨ ਲਈ 302 ਲਿਫਟ ਪੰਪਾਂ ਦੀ ਵਰਤੋਂ ਕੀਤੀ ਗਈ ਸੀ। ਸਰਹਿੰਦ ਫੀਡਰ ਰੋਡ 7100 ਤੇ 430080 ਦੇ ਵਿਚਕਾਰ 302 ਲਿਫਟ ਪੰਪ ਚੱਲ ਰਹੇ ਹਨ, ਜੋ ਰਾਜਸਥਾਨ ਫੀਡਰ ਦੇ ਖੱਬੇ ਪਾਸੇ ਵਾਲੇ ਖੇਤਰ ਨੂੰ ਸਿੰਚਾਈ ਕਰਦੇ ਹਨ, ਜਿਸ ਨੂੰ ਸ਼ੁਰੂ ’ਚ ਰੋਪੜ ਹੈੱਡ ਵਰਕਸ ਤੋਂ ਸਰਹਿੰਦ ਕੈਨਾਲ ਸਿਸਟਮ (ਅਬੋਹਰ ਬ੍ਰਾਂਚ ਅੱਪਰ ਤੇ ਬਠਿੰਡਾ ਬ੍ਰਾਂਚ) ਵੱਲੋਂ ਸਿੰਚਾਈ ਜਾਂਦੀ ਸੀ। Punjab News