Trains Cancelled: (ਜਗਦੀਪ ਸਿੰਘ) ਫਿਰੋਜ਼ਪੁਰ। ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਚੱਲਦਿਆਂ 29 ਮਾਰਚ ਤੱਕ ਲੁਧਿਆਣਾ ਸਟੇਸ਼ਨ ‘ਤੇ ਆਉਂਦੀਆਂ ਜਾਂਦੀਆਂ ਕੁਝ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਹਨਾਂ ਵਿੱਚੋਂ 15 ਰੇਲਾਂ ਨੂੰ 29 ਮਾਰਚ ਤੱਕ ਰੱਦ ਕੀਤਾ ਗਿਆ ਹੈ, ਜਿਸ ਦਾ ਅਸਰ ਪੰਜਾਬ-ਹਰਿਆਣਾ-ਰਾਜਸਥਾਨ ਨਾਲ ਸਬੰਧਤ ਸਟੇਸ਼ਨਾਂ ‘ਤੇ ਆਉਂਦੇ ਜਾਂਦੇ ਯਾਤਰੀਆਂ ‘ਤੇ ਰਹੇਗਾ।
ਇਹ ਵੀ ਪੜ੍ਹੋ: Farmer News: ਪੁਲਿਸ ਨੇ ਤਾਮਿਲਨਾਡੂ ਅਤੇ ਕੇਰਲਾ ਦੇ ਦੋ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ
ਜਾਣਕਾਰੀ ਦਿੰਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ-ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ-ਐੱਸਏਐੱਸ ਨਗਰ, ਚੰਡੀਗੜ੍ਹ-ਫਿਰੋਜ਼ਪੁਰ ਕੈਂਟ, ਹਿਸਾਰ-ਲੁਧਿਆਣਾ, ਲੁਧਿਆਣਾ-ਚੁਰੂ, ਜਾਖਲ-ਲੁਧਿਆਣਾ, ਅੰਬਾਲਾ ਕੈਂਟ-ਲੁਧਿਆਣਾ, ਚੁਰੂ-ਲੁਧਿਆਣਾ ਨਾਲ ਸਬੰਧਤ 15 ਰੇਲਾਂ ਨੂੰ ਰੱਦ ਕੀਤਾ ਗਿਆ ਜਦ ਕਿ ਲੋਹੀਆਂ ਖਾਸ-ਲੁਧਿਆਣਾ ਰੇਲ ਫਿਲੌਰ ਸਟੇਸ਼ਨ ਤੋਂ ਵਾਪਸ ਮੁੜੇਗੀ ਅਤੇ ਲੁਧਿਆਣਾ-ਭਵਾਨੀ ਰੇਲ ਹਿਸਾਰ ਤੱਕ ਚੱਲੇਗੀ। Trains Cancelled