ਬਿਹਾਰ ‘ਚ ਹਨ੍ਹੇਰੀ-ਤੂਫ਼ਾਨ ਕਾਰਨ 15 ਮੌਤਾਂ

ਪਟਨਾ, (ਏਜੰਸੀ) ਬਿਹਾਰ ‘ਚ ਅੱਜ ਸਵੇਰੇ ਆਈ ਭਿਆਨਕ ਹਨ੍ਹੇਰੀ ਅਤੇ ਤੇਜ਼ ਮੀਂਹ ਕਾਰਨ ਜਿੱਥੇ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖ਼ਮੀ ਹੋ ਗਏ ਉੱਥੇ ਕਈ ਥਾਵਾਂ ‘ਤੇ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਈ ਹੈ ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਤੇਜ਼ ਹਨ੍ਹੇਰੀ ਤੂਫਾਨ ਅਤੇ ਭਾਰਤੀ ਮੀਂਹ ਨਾਲ ਸੂਬੇ ਦੇ ਲੱਖੀਸਰਾਏ ‘ਚ ਦੋ, ਸਮਸਤੀਪੁਰ, ਬੇਗੂਸਰਾਏ, ਮੁੰਗੇਰ, ਓਰੰਗਾਬਾਦ ਅਤੇ ਕੈਮੁਰ ਜ਼ਿਲ੍ਹਿਆਂ ‘ਚ ਇੱਕ-ਇੱਕ ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਅੰਬ ਅਤੇ ਲੀਚੀ ਦੇ ਫਲਾਂ ਤੋਂ ਇਲਾਵਾ ਦਾਲਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।

ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਤੇਜ਼ ਹਨ੍ਹੇਰੀ ਕਾਰਨ ਪਟਨਾ ਜ਼ਿਲ੍ਹੇ ਦੇ ਦਾਨਾਪੁਰ ਸਥਿਤ ਪੀਪਾ ਪੁਲ ਦਾ ਕੁਝ ਹਿੱਸਾ ਰੁੜ੍ਹ ਗਿਆ, ਜਿਸ ਕਾਰਨ ਦਿਆਰਾ ਖੇਤਰ ਦੇ ਲੋਕਾਂ ਦਾ ਰਾਜਧਾਨੀ ਨਾਲ ਸੰਪਰਕ ਟੁੱਟ ਗਿਆ ਹੈ ਹਾਲ ਹੀ ‘ਚ ਇਸ ਪੀਪਾ ਪੁਲ਼ ਦਾ ਨਿਰਮਾਣ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਇਆ ਗਿਆ ਸੀ ਤੇਜ਼ ਹਨ੍ਹੇਰੀ ਕਾਰਨ ਦਾਨਾਪੁਰ ਰੇਲ ਮੰਡਲ ਦੇ ਪਟਨਾ-ਗਯਾ ਅਤੇ ਰੇਲ ਖੰਡ ‘ਤੇ ਲਗਭਗ ਦੋ ਘੰਟੇ ਤੱਕ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ।

ਉੱਥੇ ਨਾਲੰਦਾ ਜ਼ਿਲ੍ਹੇ ਦੇ ਰਾਜਗੀਰ, ਸਮਸਤੀਪੁਰ, ਦਰਭੰਗਾ ਸਮੇਤ ਸੂਬੇ ਦੇ ਕਈ ਹਿੱਸਿਆਂ ‘ਚ ਦਰੱਖਤਾਂ ਦੇ ਸੜਕਾਂ ‘ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਹੈ ਲੱਖੀਸਰਾਏ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਤੇਜ਼ ਹਨ੍ਹੇਰੀ ਕਾਰਨ ਕਰਜਾ ਥਾਣਾ ਖੇਤਰ ਦੇ ਉਰੈਨ ਪਿੰਡ ਸਥਿਤ ਮਸਜਿਦ ਨੇੜੇ ਇੱਕ ਵਿਸ਼ਾਲ ਬਰਗਦ ਦਾ ਦਰੱਖਤ ਡਿੱਗ ਗਿਆ, ਜਿਸ ਹੇਠਾਂ ਦੱਬ ਜਾਣ ਕਾਰਨ ਇਸੇ ਥਾਣਾ ਖੇਤਰ ਦੇ ਸਬਲਪੁਰ ਪਿੰਡ ਨਿਵਾਸੀ ਰਾਮਾਵਤਾਰ ਚੌਧਰੀ (45) ਦੀ ਮੌਕੇ  ‘ਤੇ ਮੌਤ ਹੋ ਗਈ ਅਤੇ ਚੰਪਾਨਗਰ ਦੀ 25 ਸਾਲਾ ਇੱਕ ਔਰਤ ਜਖ਼ਮੀ ਹੋ ਗਈ ਔਰਤ ਨੂੰ ਸੂਰਿਆਗੜ੍ਹਾ ਦੇ ਸਰਕਾਰੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਰਸਤੇ ‘ਚ ਉਸਦੀ ਵੀ ਮੌਤ ਹੋ ਗਈ ਸਮਸਤੀਪੁਰ ਜ਼ਿਲ੍ਹੇ ਦੇ ਦਲਸਿੰਘਸਰਾਏ ਥਾਣਾ ਖੇਤਰ ਦੇ ਸਰਦਾਰਗੰਜ ਚੌਂਕ ਨੇੜੇ ਨਿਰਮਾਣਅਧੀਨ ਦੀਵਾਰ ਦੇ ਡਿੱਗਣ ਕਾਰਨ ਇੱਕ ਨਿੱਜੀ ਸਕੂਲ ਦਾ ਸੰਚਾਲਕ ਹਰੀਓਮ ਰਾਏ (40) ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੁਲਿਸ ਅਨੁਸਾਰ ਮ੍ਰਿਤਕ ਇਸੇ ਥਾਣਾ ਖੇਤਰ ਦੇ ਅਸੀਮਚਕ ਪਿੰਡ ਦਾ ਨਿਵਾਸੀ ਸੀ।