ਜ਼ਖਮੀਆਂ ਦੀ ਹਾਲਤ ਗੰਭੀਰ
ਖਾਰਤੂਮ, ਏਜੰਸੀ। ਸੂਡਾਨ ਦੇ ਉਤਰੀ ਦਾਰਫੁਰ ਸੂਬੇ ‘ਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ‘ਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਇੱਕ ਰਿਪੋਰਟ ਅਨੁਸਾਰ ਉਤਰੀ ਦਾਰਫੁਰ ਦੇ ਉਮ ਕਦਾਦਾ ‘ਚ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਜਧਾਨੀ ਖਾਰਤੂਮ ਵੱਲ ਜਾ ਰਹੀ ਇੱਕ ਬਲ ਪਲਟ ਗਈ।
ਉਮ ਕਦਾਦਾ ਦੇ ਕਮਿਸ਼ਨਰ ਮੁਹੰਮਦ ਉਸਮਾਨ ਇਬ੍ਰਾਹਿਮ ਨੇ ਦੱਸਿਆ ਕਿ ਇਸ ਹਾਦਸੇ ‘ਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਉਮ ਕਦਾਦਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਲੋਕਾਂ ‘ਚ ਕਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਤਰੀ ਦਾਰਫੁਰ ਦੀ ਆਵਾਜਾਈ ਪੁਲਿਸ ਦੇ ਨਿਰਦੇਸ਼ਕ ਅਹਿਮਦ ਮੁਹੰਮਦ ਹਾਮਿਦ ਨੇ ਇਸ ਹਾਦਸੇ ‘ਚ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਲੋਕਾਂ ‘ਚ ਚਾਰ ਮਹਿਲਾਵਾਂ ਅਤੇ 10 ਪੁਰਸ਼ ਸ਼ਾਮਲ ਹਨ। ਸ੍ਰੀ ਮੁਹੰਮਦ ਹਾਮਿਦ ਨੇ ਦੱਸਿਆ ਕਿ ਇਹ ਹਾਦਸਾ ਬੱਸ ਦਾ ਅਗਲਾ ਪਹੀਆ ਫਟਣ ਕਾਰਨ ਵਾਪਰਿਆ।
ਸੂਡਾਨ ‘ਚ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਸੜਕਾਂ ਦੀ ਖਰਾਬ ਹਾਲਤ ਕਾਰਨ ਕਈ ਹਾਦਸੇ ਹੁੰਦੇ ਹਨ। ਸੂਡਾਨ ਉਹਨਾਂ ਦੇਸ਼ਾਂ ‘ਚ ਹੈ ਜਿੱਥੇ ਸੜਕ ਹਾਦਸੇ ਬਹੁਤ ਜ਼ਿਆਦਾ ਹੁੰਦੇ ਹਨ। ਸੂਡਾਨ ਦੇ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦੇਸ਼ ‘ਚ ਸੜਕ ਹਾਦਸਿਆਂ ‘ਚ ਕਮੀ ਲਿਆਉਣ ਲਈ ਮੁੱਖ ਰਾਜਮਾਰਗਾਂ ‘ਤੇ ਵਾਹਨਾਂ ਦੀ ਗਤੀ ‘ਤੇ ਨਿਗਰਾਨੀ ਰੱਖਣ ਲਈ ਰਡਾਰ ਲਾਉਣ ਦਾ ਕੰਮ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।