ਦੇਸ਼ ਭਰ ‘ਚ 1,316 ਕੋਰੋਨਾ ਟੈਸਟ ਲੈਬ
ਨਵੀਂ ਦਿੱਲੀ। ਦੇਸ਼ ਭਰ ‘ਚ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਕਰਨ ਵਾਲੀ ਲੈਬ ਦੀ ਗਿਣਤੀ ਵਧ ਕੇ 1,316 ਹੋ ਗਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਮਰੀਜ਼ਾਂ ਦੀ ਜਾਂਚ ਕਰਨ ਵਾਲੇ ਲੈਬ ਦੀ ਸੂਚੀ ‘ਚ 6 ਹੋਰ ਨਾਂਅ ਜੁੜ ਗਏ ਹਨ।
ਇਨ੍ਹਾਂ ‘ਚ ਸਰਕਾਰੀ ਲੈਬ 906 ਤੇ ਨਿੱਜੀ ਲੈਬ 410 ਹਨ। ਇਨ੍ਹਾਂ 1,316 ਲੈਬ ਨੇ 28 ਜੁਲਾਈ ਨੂੰ ਕੋਰੋਨਾ ਵਾਇਰਸ ਮਰੀਜ਼ਾਂ ਦਾ ਪਤਾ ਲਾਉਣ ਲਈ 4,08,855 ਨਮੂਨਿਆਂ ਦੀ ਜਾਂਚ ਕੀਤੀ। ਇਸ ਤਰ੍ਹਾਂ ਹੁਣ ਤੱਕ ਕੁੱਲ 1,77,43,740 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਛੇ ਮਹੀਨੇ ਪਹਿਲਾਂ 23 ਜਨਵਰੀ ਤੱਕ ਸਿਰਫ਼ ਪੂਨੇ ਦੀ ਇੱਕ ਲੈਬ ‘ਚ ਕੋਰੋਨਾ ਵਾਇਰਸ ਦੀ ਜਾਂਚ ਦੀ ਸੁਵਿਧਾ ਮੁਹੱਹੀਆ ਸੀ ਪਰ ਹੁਣ ਦੇਸ਼ ਭਰ ਦੇ 1,316 ਲੈਬ ਕੋਰੋਨਾ ਵਾਇਰਸ ਪੀੜਤਾਂ ਦੀ ਜਾਂਚ ਕਰਨ ‘ਚ ਲਗਾਤਾਰ ਜੁਟੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ