8 ਬੱਕਰੀਆਂ ਦੀ ਹੋਈ ਮੌਤ | Fire Accident In Punjab
Fire Accident In Punjab: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ । ਤਲਵੰਡੀ ਭਾਈ ਦੇ ਅਜੀਤ ਨਗਰ ’ਚ ਰੇਲਵੇ ਲਾਈਨ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ’ਚ ਅੱਗ ਲੱਗਣ ਜਾਣ ਕਾਰਨ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.30 ਵਜੇ ਤਲਵੰਡੀ ਭਾਈ ਵਿਖੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਇਨ ਨਾਲ ਲੱਗਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ 13 ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਲਾਲ , ਕ੍ਰਿਸ਼ਨਾ ਦੇਵੀ, ਨੀਲਮ, ਈਮੀਨ ਬਿੰਦ, ਚੰਪਾ ਦੇਵੀ, ਪੂਜਾ, ਧਰੁਵ, ਕ੍ਰਿਸ਼ਨ ਬਿੰਦ, ਜਮੇਸ਼ ਆਦਿ ਪੀੜ੍ਹਤਾਂ ਨੇ ਦੱਸਿਆ ਨੇ ਕਿ ਉਨ੍ਹਾਂ ਨੇ ਅਜੀਤ ਨਗਰ ਦੇ ਸਾਹਮਣੇ ਰੇਲਵੇ ਲਾਇਨ ਦੇ ਨਾਲ ਮੁੱਲ ਜ਼ਮੀਨ ਖਰੀਦ ਕੇ ਝੁੱਗੀਆਂ ਬਣਾ ਕੇ ਰੈਣ ਬਸੇਰੇ ਬਣਾਏ ਸਨ । ਲੰਘੀ ਰਾਤ ਉਨ੍ਹਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਕੁਝ ਪਲਾਂ ਵਿੱਚ ਦੇਖਿਆ ਅੱਗ ਨੇ ਸਾਰੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ।

ਇਹ ਵੀ ਪੜ੍ਹੋ: Road Accident: ਦੋ ਟੈਂਕਰਾਂ ਅਤੇ ਇੱਕ ਸਰਕਾਰੀ ਬੱਸ ਦੀ ਟੱਕਰ, 20 ਤੋਂ ਵੱਧ ਜ਼ਖਮੀ
ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੇ ਨਾਲ ਹੀ ਫਿਰੋਜ਼ਪੁਰ ਅਤੇ ਜ਼ੀਰਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ। ਅੱਗ ਲੱਗਣ ਨਾਲ ਝੁੱਗੀਆਂ ਅੰਦਰ ਪਈ ਨਗਦੀ, ਘਰੇਲੂ ਵਰਤੋਂ ਦੇ ਉਪਕਰਨ, ਭਾਂਡੇ, ਬਿਸਤਰੇ, ਕੱਪੜੇ ਆਦਿ ਸੜ ਗਏ ਤੇ 8 ਬੱਕਰੀਆ ਦੀ ਵੀ ਮੌਤ ਹੋ ਗਈ। ਇਸ ਸਬੰਧੀ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਹਿਦਾਇਤ ’ਤੇ ਹਲਕਾ ਪਟਵਾਰੀ ਗੁਰਪ੍ਰੀਤ ਸਿੰਘ ਵੱਲੋਂ ਨੁਕਸਾਨ ਸਬੰਧੀ ਗਿਰਦਾਵਰੀ ਕੀਤੀ ਗਈ। ਜਦੋਂਕਿ ਪੀੜ੍ਹਤ ਪਰਿਵਾਰਾਂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਰਖਾਸਤ ਭੇਜ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਦੋਂਕਿ ਰਾਕੇਸ਼ ਕੁਮਾਰ ਕਾਇਤ ਕੌਂਸਲਰ, ਭਜਨ ਸਿੰਘ ਸਿਆਣ ਕੌਂਸਲਰ, ਮਨਜੀਤ ਸਿੰਘ, ਵਿਕਰਾਂਤ ਗੱਖੜ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। Fire Accident In Punjab