(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਨਸ਼ਾਂ ਤਸਕਰਾਂ ਵੱਲੋਂ ਕੀਤੀਆਂ ਗਈਆਂ ਹਜ਼ਾਰਾਂ ਕਾਲਾਂ ਸਬੰਧੀ ਮਾਣਯੋਗ ਹਾਈਕੋਰਟ ਤੋਂ ਪਈ ਝਾੜ ਤੋਂ ਜ਼ੇਲ੍ਹ ਅੰਦਰ ਵੀ ਕੁਝ ਹਰਕਤ ਦੇਖਣ ਲਈ ਮਿਲੀ ਜਦੋਂ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ 13 ਮੋਬਾਇਲ ਫੋਨ ਬਰਾਮਦ ਕੀਤੇ ਗਏ। Central Jail Ferozepur
ਫਿਲਹਾਲ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਕਰੀਬ ਰਾਤ 10 ਵਜੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਬੈਰਕ ਨੰਬਰ 3 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਹਵਾਲਾਤੀ ਗੁਰਦਾਸ ਸਿੰਘ ਪੁੱਤਰ ਢੋਲਾ ਸਿੰਘ ਵਾਸੀ ਕਾਮਲ ਵਾਲਾ ਕੋਲੋਂ 1 ਮੋਬਾਇਲ ਫੋਨ ਸਮੇਤ ਸਿੰਮ ਕਾਰਡ ਤੇ ਹਵਾਲਾਤੀ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜ਼ੀਰਾ ਕੋਲੋਂ 1 ਮੋਬਾਇਲ ਫੋਨ ਟੱਚ ਸਕਰੀਨ ਸਮੇਤ ਸਿੰਮ ਕਾਰਡ ਬਰਾਮਦ ਹੋਇਆ। Central Jail Ferozepur
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ ਇੱਕ ਦੀ ਮੌਤ, ਤਿੰਨ ਜਖਮੀ
ਇਸ ਤੋਂ ਬਾਅਦ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਕੀਪੈਡ ਅਤੇ 5 ਮੋਬਾਇਲ ਫੋਨ ਟੱਚ ਸਕਰੀਨ ਲਵਾਰਿਸ ਬਰਾਮਦ ਹੋਏ। ਇਸ ਤੋਂ ਇਲਾਵਾ ਬੀ ਕਲਾਸ ਚੱਕੀਆਂ ਦੀ ਚੱਕੀ ਨੰਬਰ 5 ਵਿਚ ਬੰਦ ਹਵਾਲਾਤੀ ਤਰਸੇਮ ਸਿੰਘ ਉਰਫ ਕੈਰੋਂ ਪੁੱਤਰ ਜਗਮੋਹਨ ਸਿੰਘ ਵਾਸੀ ਗਲੀ ਕਿੱਕਰ ਪੀਰ ਮੁਹੱਲਾ ਜਸਵੰਤ ਸਿੰਘ, ਤਰਨਤਾਰਨ ਕੋਲੋਂ 1 ਮੋਬਾਇਲ ਫੋਨ ਉਪੋ ਟੱਚ ਸਕਰੀਨ ਸਮੇਤ ਸਿੰਮ ਕਾਰਡ ਜੀਓ ਬਰਾਮਦ ਹੋਇਆ। ਇਸ ਤੋਂ ਬਾਅਦ ਇਕ ਹੋਰ ਵਾਰਡ ਦੀ ਤਲਾਸ਼ੀ ਦੌਰਾਨ 1 ਮੋਬਾਇਲ ਫੋਨ ਉਪੋ ਟੱਚ ਸਕਰੀਨ ਸਮੇਤ 2 ਸਿੰਮ ਕਾਰਡ ਲਵਾਰਿਸ ਬਰਾਮਦ ਹੋਇਆ।