ਗੁਜਰਾਤ ’ਚ ਕਿਸ਼ਤੀ ਪਲਟਣ ਨਾਲ 13 ਬੱਚਿਆਂ ਸਮੇਤ ਦੋ ਅਧਿਆਪਕਾਂ ਦੀ ਮੌਤ

Gujarat News
ਗੁਜਰਾਤ ’ਚ ਕਿਸ਼ਤੀ ਪਲਟੀ ਕਾਰਨ 13 ਬੱਚਿਆਂ ਸਮੇਤ ਦੋ ਅਧਿਆਪਕਾਂ ਦੀ ਮੌਤ

ਵਡੋਦਰਾ। ਗੁਜਰਾਤ ਦੇ ਵਡੋਦਰਾ ’ਚ ਵੱਡਾ ਹਾਦਸਾ ਵਪਾਰ ਗਿਆ। ਇਹ ਹਾਦਸਾ ਗੁਜਰਾਤ ਦੀ ਹਰਨੀ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵਾਪਰਿਆ। ਹਾਦਸੇ ’ਚ 13 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਕਿਸ਼ਤੀ ‘ਚ ਸਵਾਰ ਬਾਕੀ 10 ਬੱਚਿਆਂ ਅਤੇ 2 ਅਧਿਆਪਕਾਂ ਨੂੰ ਬਚਾ ਲਿਆ ਗਿਆ ਹੈ। ਉਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਨਾਂ ’ਚੋਂ ਕਈ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਕਿਸਾਨ ’ਤੇ ਜੰਗਲੀ ਸੂਰ ਵੱਲੋਂ ਜਾਨਲੇਵਾ ਹਮਲਾ

ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਨਿਊ ਸਨਰਾਈਜ਼ ਸਕੂਲ ਵਡੋਦਰਾ ਨਾਲ ਸਬੰਧਤ ਹਨ। ਉਹ ਸੈਲਫੀ ਲੈਣ ਲਈ ਕਿਸ਼ਤੀ ਦੇ ਇੱਕ ਪਾਸੇ ਆਏ ਸਨ, ਜਿਸ ਕਾਰਨ ਕਿਸ਼ਤੀ ਪਲਟ ਗਈ। ਇਨ੍ਹਾਂ ਬੱਚਿਆਂ ਜਾਂ ਅਧਿਆਪਕਾਂ ਵਿੱਚੋਂ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਪਾਈ ਹੋਈ ਸੀ।

LEAVE A REPLY

Please enter your comment!
Please enter your name here