ਛੇਤੀ ਹੀ ਆ ਸਕਦੈ 12ਵੀਂ ਕਲਾਸ ਦਾ ਨਤੀਜਾ

Education

ਛੇਤੀ ਹੀ ਆ ਸਕਦੈ 12ਵੀਂ ਕਲਾਸ ਦਾ ਨਤੀਜਾ

ਮੋਹਾਲੀ, (ਸੱਚ ਕਹੂੰ ਨਿਊਜ਼) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਨਤੀਜਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ ਜਿਸ ਨੂੰ 20 ਜੁਲਾਈ ਨੂੰ ਐਲਾਨਿਆ ਜਾ ਸਕਦਾ ਹੈ ਐਤਵਾਰ ਨੂੰ ਇਹ ਚਰਚਾ ਵੀ ਚਲਦੀ ਰਹੀ ਕਿ 12ਵੀਂ ਦਾ ਨਤੀਜਾ ਅੱਜ ਹੀ ਦੁਪਹਿਰ 12 ਵਜੇ ਤੱਕ ਸਕੂਲਾਂ ਦੀ ਆਈਡੀ ਉਤੇ ਅਪਡੇਟ ਕੀਤਾ ਜਾਵੇਗਾ, ਇਸ ਤੋਂ ਬਾਅਦ 5 ਵਜੇ ਦੀ ਚਰਚਾ ਰਹੀ ਸੂਤਰਾਂ ਦਾ ਕਹਿਣਾ ਹੈ ਕਿ ਨਤੀਜਾ ਤਿਆਰ ਹੈ, ਕਿਸੇ ਸਮੇਂ ਵੀ ਜਾਰੀ ਕੀਤਾ ਜਾ ਸਕਦਾ ਹੈ ਪਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਨਤੀਜਾ ਤਿਆਰ ਹੈ, ਪ੍ਰੰਤੂ ਕੁਝ ਟੈਕਨੀਕਲ ਕਾਰਨਾਂ ਕਰਕੇ ਨਤੀਜਾ ਇੱਕ ਹਫਤਾ ਲੇਟ ਵੀ ਹੋ ਸਕਦਾ ਹੈ

PSEB, Practical, English

ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਨਤੀਜਾ ਪਿਛਲੇ ਸਾਲਾਂ ਨਾਲੋਂ ਚੰਗਾ ਹੀ ਹੋਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਵੇਂ ਅਧਿਕਾਰਤ ਤੌਰ ‘ਤੇ ਨਤੀਜੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਰਕੇ 12ਵੀਂ ਕਲਾਸ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਸੀ ਇਸ ਸਬੰਧੀ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਅਨੁਸਾਰ ਰਹਿੰਦੀਆਂ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕਰਕੇ ਜਾਰੀ ਕੀਤਾ ਜਾਣਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here