ਅਫਗਾਨਿਸਤਾਨ ਦੇ ਇੱਕ ਹਸਪਤਾਲ ‘ਚ 12 ਨਵਜੰਮੇ ਬੱਚਿਆਂ ਦੀ ਮੌਤ

12, Newborns, Die, Hospital, Afghanistan

ਗੰਭੀਰ ਸੰਕ੍ਰਮਣ ਕਾਰਨ ਹੋਈ ਮੌਤ

ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਉਤਰੀ ਪ੍ਰਾਂਤ ਪੰਸ਼ੀਰ ਦੇ ਇੱਕ ਹਸਪਤਾਲ ‘ਚ ਅਗਿਆਤ ਕਾਰਨਾਂ ਕਰਕੇ ਘੱਟੋ ਘੱਟ 12 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਹਸਪਤਾਲ ਦੇ ਆਈਸੀਯੂ ‘ਚ ਐਂਟੀਬਾਇਓਟਿਕ ਥੈਰੇਪੀ ‘ਤੇ ਸਥਿਤ ਨਵਜੰਮੇ ਬੱਚਿਆਂ ਦੀ ਗੰਭੀਰ ਸੰਕ੍ਰਮਣ ਕਾਰਨ ਮੌਤ ਹੋਈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਬਾਰੇ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਰਾਜਧਾਨੀ ਕਾਬੁਲ ਦੇ ਇੱਕ ਨਿੱਜੀ ਪ੍ਰਯੋਗਸ਼ਾਲਾ ‘ਚ ਮਾਈਕ੍ਰੋਬਾਇਓਲਾਜੀਕਲ ਪ੍ਰੀਖਣ ਕਰਵਾਇਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here