10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ

Exam Dates

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਜਿਹੜੇ ਉਮੀਦਵਾਰ ਇਸ ਸਾਲ ਪੰਜਾਬ ਬੋਰਡ ਦੀਆਂ 5ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਵਿਸਤਿ੍ਰਤ ਸਡਿਊਲ ਦੇਖ ਸਕਦੇ ਹਨ।

ਅਜਿਹਾ ਕਰਨ ਲਈ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ। ਜਾਣਕਾਰੀ ਅਨੁਸਾਰ ਪੰਜਾਬ ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ ਜਦਕਿ 12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਤੋਂ ਅਪ੍ਰੈਲ ਵਿਚਕਾਰ ਹੋਣਗੀਆਂ। ਸਡਿਊਲ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਬੋਰਡ 10ਵੀਂ ਦੀਆਂ ਪ੍ਰੀਖਿਆਵਾਂ 24 ਮਾਰਚ 2023 ਤੋਂ ਸੁਰੂ ਹੋਣਗੀਆਂ ਅਤੇ 20 ਅਪ੍ਰੈਲ 2023 ਤੱਕ ਚੱਲਣਗੀਆਂ। ਜਦਕਿ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ 2023 ਤੋਂ ਸ਼ੁਰੂ ਹੋ ਕੇ 20 ਅਪ੍ਰੈਲ 2023 ਤੱਕ ਚੱਲਣਗੀਆਂ। ਜੇਕਰ ਪ੍ਰੀਖਿਆ ਦੇ ਸਮੇਂ ਦੀ ਗੱਲ ਕਰੀਏ ਤਾਂ 10ਵੀਂ ਦਾ ਪੇਪਰ ਸਵੇਰੇ 10 ਵਜੇ ਤੋਂ ਹੋਵੇਗਾ ਜਦਕਿ ਬਾਰ੍ਹਵੀਂ ਦਾ ਪੇਪਰ ਦੁਪਹਿਰ 2 ਵਜੇ ਤੋਂ ਹੋਵੇਗਾ। ਵੇਰਵਿਆਂ ਨੂੰ ਦੇਖਣ ਲਈ ਤੁਸੀਂ ਅਧਿਕਾਰਤ ਵੈੱਬਸਾਈਟ ’ਤੇ ਦਿੱਤੇ ਨੋਟਿਸ ਨੂੰ ਦੇਖ ਸਕਦੇ ਹੋ।

https://pseb.ac.in/press-release-archive

ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਜਾਰੀ (Exam Dates)

ਬੋਰਡ ਨੇ ਪ੍ਰਾਇਮਰੀ ਅਤੇ ਮਿਡਲ ਕਲਾਸ ਦੀਆਂ ਫਾਈਨਲ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਹਨ। ਪੰਜਵੀਂ ਜਮਾਤ ਦੇ ਫਾਈਨਲ ਇਮਤਿਹਾਨ 27 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ 06 ਮਾਰਚ ਤੱਕ ਚੱਲਣਗੇ। ਇਸੇ ਤਰ੍ਹਾਂ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਫਰਵਰੀ ਤੋਂ ਸੁਰੂ ਹੋਣਗੀਆਂ ਅਤੇ 21 ਮਾਰਚ 2023 ਤੱਕ ਜਾਰੀ ਰਹਿਣਗੀਆਂ। ਤੁਸੀਂ ਕਿਸੇ ਹੋਰ ਵਿਸ਼ੇ ’ਤੇ ਵਿਸਤਿ੍ਰਤ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ। ਇੱਥੇ ਤੁਹਾਨੂੰ ਨਵੀਨਤਮ ਅਪਡੇਟਸ ਵੀ ਪਤਾ ਲੱਗ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here