MSG Bhandara : ਦੇਸ਼-ਵਿਦੇਸ਼ ’ਚ ਕਰੋੜਾਂ ਸ਼ਰਧਾਲੂਆਂ ਕੀਤੀ ਭੰਡਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ
- ਚਾਰ ਜ਼ਰੂਰਤਮੰਦਾਂ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ
(ਸੱਚ ਕਹੂੰ ਨਿਊਜ਼) ਸਰਸਾ/ਬਰਨਾਵਾ/ਨਵੀਂ ਦਿੱਲੀ। MSG Bhandara ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੇ ਭੰਡਾਰੇ ਦੀ ਖੁਸ਼ੀ ’ਚ ਕੁੱਲ ਆਲਮ ਝੂਮ ਉੱਠਿਆ ਪਵਿੱਤਰ ਮੌਕਾ ਰਿਹਾ ਸੱਚੇ ਰੂਹਾਨੀ ਰਹਿਬਰ, ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦੇ ਐੱਮਐੈੱਸਜੀ ਭੰਡਾਰੇ ਦਾ। ਡੇਰਾ ਸੱਚਾ ਸੌਦਾ ਦੀ ਪੌਣੇ ਸੱਤ ਕਰੋੜ ਸਾਧ-ਸੰਗਤ ਨੇ ਵੀਰਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਤੇ ਉਤਸ਼ਾਹ ਨਾਲ ਭੰਡਾਰਾ ਮਨਾਇਆ।
700 ਤੋਂ ਵੱਧ ਥਾਂਵਾਂ ’ਤੇ ਹੋਇਆ ਆਨਲਾਈਨ ਭੰਡਾਰਾ (MSG Bhandara)
ਇਨ੍ਹਾਂ ਸਾਰੀਆਂ ਥਾਵਾਂ ’ਤੇ ਬਣਾਏ ਗਏ 25 ਤੋਂ ਵੱਧ ਵਿਸ਼ਾਲ ਪੰਡਾਲਾਂ ’ਚ ਤਿਲ ਸੁੱਟਣ ਤੱਕ ਦੀ ਜਗ੍ਹਾ ਨਹੀਂ ਸੀ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਵਿਸ਼ਾਲ ਇਕੱਠ ਹੀ ਨਜ਼ਰ ਆ ਰਿਹਾ ਸੀ। ਪਵਿੱਤਰ ਭੰਡਾਰੇ ਦਾ ਅਮਰੀਕਾ, ਕੈਨੇਡਾ, ਯੂਏਈ, ਨਿਊਜੀਲੈਂਡ, ਆਸਟਰੇਲੀਆ, ਫਿਲੀਪੀਂਸ, ਚੀਨ ਸਮੇਤ ਦੁਨੀਆ ਭਰ ’ਚ 700 ਤੋਂ ਵੱਧ ਸਥਾਨਾਂ ’ਤੇ ਲਾਈਵ ਪ੍ਰਸਾਰਨ ਕੀਤਾ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਪਣੇ ਅਨਮੋਲ ਬਚਨਾਂ ਨਾਲ ਸਾਧ-ਸੰਗਤ ਨੂੰ ਨਿਹਾਲ ਕੀਤਾ।
105 ਜ਼ਰੂਰਤਮੰਦਾਂ ਬੱਚਿਆਂ ਨੂੰ ਗਰਮ ਕੱਪੜੇ ਤੇ 105 ਜ਼ਰੂਰਤਮੰਦਾਂ ਨੂੰ ਕੰਬਲ ਵੰਡੇ
ਇਸ ਮੌਕੇ ’ਤੇ 105 ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ, 105 ਜ਼ਰੂਰਤਮੰਦਾਂ ਨੂੰ ਕੰਬਲ, ਪੰਜ ਹੋਣਹਾਰ ਬੱਚਿਆਂ ਨੂੰ ਆਰਥਿਕ ਮੱਦਦ ਅਤੇ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਚਾਰ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ। ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਲੱਖਾਂ ਲੋਕਾਂ ਨੂੰ ਨਸ਼ਾ ਛੁਡਵਾਉਣ ਦਾ ਸੰਕਲਪ ਵੀ ਕਰਵਾਇਆ।
ਹਰਿਆਣਾ, ਪੰਜਾਬ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ’ਚ ਹੋਇਆ ਭਾਰੀ ਇਕੱਠ
ਵੀਰਵਾਰ ਨੂੰ ਦੇਸ਼-ਵਿਦੇਸ਼ ਦੀ ਫਿਜ਼ਾ ਰੂਹਾਨੀਅਤ ਦੀ ਖੁਸ਼ਬੂ ਨਾਲ ਮਹਿਕ ਉੱਠੀ ਜਿੱਥੇ ਆਮ ਲੋਕ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਆਪਣੇ ਘਰਾਂ ’ਚ ਸਨ ਉੱਥੇ ਹੀ ਹਰਿਆਣਾ ’ਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਪੰਜਾਬ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ), ਰਾਜਸਥਾਨ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ (ਸਾਦੁਲ ਸ਼ਹਿਰ),
ਸ਼੍ਰੀਗੰਗਾਨਗਰ, ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਿਆਪੁਰ ਧਾਮ, ਕੋਟਾ, ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ, ਉੱਤਰ ਪ੍ਰਦੇਸ਼ ’ਚ ਤੇਹਰਾ, (ਜ਼ਿਲ੍ਹਾ ਆਗਰਾ), ਦਾਦਰੀ, (ਜ਼ਿਲ੍ਹਾ ਗੌਤਮਬੁੱਧਨਗਰ), ਮੁਜੱਫਰਨਗਰ ਪੱਛਮੀ, ਡਬਾਰਸੀ, (ਜ਼ਿਲ੍ਹਾ ਅਮਰੋਹਾ), ਹਿਮਾਚਲ ਪ੍ਰਦੇਸ਼ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ ਪਾਲਮਪੁਰ (ਕਾਂਗੜਾ) ਅਤੇ ਉੱਤਰਾਖੰਡ ’ਚ ਰੁੜਕੀ, (ਜ਼ਿਲ੍ਹਾ ਹਰਿਦੁਆਰ), ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ) ’ਚ ਦਿਨ ਚੱੜ੍ਹਦੇ ਹੀ ਭਾਰੀ ਤਾਦਾਦ ’ਚ ਸਾਧ-ਸੰਗਤ ਦੇ ਵਾਹਨਾਂ ਦੇ ਕਾਫਲੇ ਭੰਡਾਰੇ ਵਾਲੀਆਂ ਥਾਂਵਾਂ ਵੱਲ ਜਾ ਰਹੇ ਸਨ। MSG Bhandara
11 ਵਜੇ ਤੱਕ ਭੰਡਾਰੇ ਵਾਲੀਆ ਥਾਂਵਾਂ ’ਤੇ ਬਣਾਏ ਗਏ 25 ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ ਸਨ ਸਾਧ-ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈ ਗਏ। ਭੰਡਾਰੇ ਦੀ ਖੁਸ਼ੀ ’ਚ ਸਾਰਿਆਂ ਦੇ ਚਿਹਰਿਆਂ ’ਤੇ ਸਾਫ਼ ਝਲਕ ਰਹੀ ਸੀ, ਕੋਈ ਢੋਲ ਦੇ ਡੱਗੇ ’ਤੇ, ਤਾਂ ਕੋਈ ਡੀਜੇ ’ਤੇ ਨੱਚ ਰਿਹਾ ਸੀ ਇਸ ਦੇ ਨਾਲ ਹੀ ਸ਼ਰਧਾਲੂ ਕੋਈ ਹਰਿਆਣਵੀਂ ਪਹਿਨਾਵਾ ਪਾ ਕੇ ਤਾਂ ਕੋਈ ਪੰਜਾਬੀ ਪਹਿਨਾਵੇ ’ਚ ਆਪਣੇ ਰਵਾਇਤੀ ਨਾਚ ’ਤੇ ਨੱਚ ਰਹੇ ਸਨ। MSG Bhandara
ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ
ਰਾਜਸਥਾਨੀ ਗੀਤ-ਸੰਗੀਤ ਆਪਣਾ ਸੱਭਿਆਚਾਰ ਪੇਸ਼ ਕਰ ਰਿਹਾ ਸੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ’ਚ ਇਨ੍ਹਾਂ ਸੂਬਿਆਂ ਦੀਆਂ ਪਰੰਪਰਾ ਅਨੁਸਾਰ ਸ਼ਰਧਾਲੂ ਖੁਸ਼ੀ ’ਚ ਨੱਚ ਰਹੇ ਸਨ ਇਸ ਦੌਰਾਨ ਭੰਡਾਰਾ ਸਥਾਨਾਂ ਵੱਲ ਆਉਣ ਵਾਲੇ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਸੜਕਾਂ ’ਤੇ ਦੂਰ-ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ (ਐੱਮਐੱਸਜੀ ਭੰਡਾਰੇ) ਦੀ ਵਧਾਈ ਦਿੰਦੇ ਹੋਏ ਅਸ਼ੀਰਵਾਦ ਦਿੱਤਾ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ਾ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ ਜਦੋਂ ਕੋਈ ਨਸ਼ਾ ਕਰਦਾ ਹੈ ਤਾਂ ਇੱਕ ਹੱਦ ਤੋਂ ਬਾਅਦ ਉਹ ਨਸ਼ਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਹ ਇਨਸਾਨ ਫਿਰ ਕਿਸੇ ਦੂਜੇ ਨਸ਼ੇ ਵੱਲ ਭੱਜਦਾ ਹੈ, ਜਿਨ੍ਹਾਂ ’ਚ ਮੈਡੀਕਲ ਨਸ਼ੇ ਸ਼ਾਮਲ ਹਨ, ਜੋ ਛੇਤੀ ਹੀ ਜ਼ਿੰਦਗੀ ਦਾ ਖਾਤਮਾ ਕਰ ਦਿੰਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਦਾ ਨਸ਼ਾ ਜੀਵਨ ਨੂੰ ਆਬਾਦ ਕਰਦਾ ਹੈ ਅਤੇ ਪਰਿਵਾਰਾਂ ਨੂੰ ਖੁਸ਼ੀਆਂ ’ਚ ਮਹਿਕਾ ਦਿੰਦਾ ਹੈ। ਇਸ ਲਈ ਬੁਰੇ ਨਸ਼ਿਆਂ ਨੂੰ ਛੁਡਵਾ ਕੇ ਰਾਮ-ਨਾਮ ਦੇ ਰਸਤੇ ’ਤੇ ਚੱਲ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਇਸ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਬੇਸਣ ਦੇ ਲੱਡੂ ਦਾ ਪ੍ਰਸ਼ਾਦ ਵੰਡਿਆ ਅਤੇ ਲੰਗਰ ਛਕਾਇਆ ਗਿਆ।
ਸਲਾਬਤਪੁਰਾ : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੇ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਸਰਵਣ ਕਰਦੀ ਹੋਈ ਸਾਧ-ਸੰਗਤ