ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ

Vote
ਨਾਭਾ ਦੇ ਪਿੰਡ ਸਹੋਲੀ ਦੇ ਪੋਲਿੰਗ ਸਟੇਸ਼ਨ 'ਤੇ ਵੋਟ ਪਾ ਕੇ ਵਾਪਸ ਪਰਤਦੀ 103 ਸਾਲਾਂ ਬਜ਼ੁਰਗ ਮਾਤਾ ਬਚਨ ਕੌਰ। ਤਸਵੀਰ : ਸ਼ਰਮਾ

ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ ਆਪਣੇ ਪਹਿਲੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਸੰਨ 1952 ਵਿੱਚ ਕੀਤਾ ਸੀ। Vote

ਦਿਲਚਸਪ ਹੈ ਕਿ ਮਾਤਾ ਬਚਨ ਕੌਰ ਨੇ ਪਿੰਡ ਵਿੱਚ ਬੂਥ ਨੰਬਰ 57 ‘ਤੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਸਮੇਂ ਉਹਨਾਂ ਨਾਲ ਉਨਾਂ ਦੇ ਰਿਸ਼ਤੇਦਾਰ ਮੌਜੂਦ ਸਨ ਜਿਨਾਂ ਦੇ ਦਿੱਤੇ ਆਸਰੇ ਵਿੱਚ ਮਾਤਾ ਬਚਨ ਕੌਰ ਨੇ ਹੱਥ ਵਿੱਚ ਖੂੰਡੀ ਫੜ ਕੇ ਪੋਲਿੰਗ ਸਟੇਸ਼ਨ ‘ਤੇ ਅੱਪੜੀ। ਹਲਕੇ ਦੀ ਸਭ ਤੋਂ ਬਜ਼ੁਰਗ ਔਰਤ ਦੇ ਪੋਲਿੰਗ ਸਟੇਸ਼ਨ ਉੱਤੇ ਵੋਟ ਕਰਨ ਪੁੱਜਣ ‘ਤੇ ਪ੍ਰਸ਼ਾਸ਼ਨ ਭਾਵੇਂ ਠੰਢਾ ਰਿਹਾ ਪਰੰਤੂ ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵਮਾਨ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਮਾਤਾ ਬਚਨ ਕੌਰ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। Vote

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਪਾਈ ਵੋਟ

ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਲਕਾ ਆਪ ਵਿਧਾਇਕ ਦੇਵ ਮਾਨ ਨੇ ਮਾਤਾ ਬਚਨ ਕੌਰ ਤੋਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਦੋਂ ਇੰਨੀ ਉਮਰ ਦੇ ਬਜ਼ੁਰਗ ਪੋਲਿੰਗ ਸਟੇਸ਼ਨ ‘ਤੇ ਆਪਣੇ ਲੋਕਤੰਤਰੀ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਤੰਤਰੀ ਵੋਟਿੰਗ ਦਾ ਅਧਿਕਾਰ ਇਸਤੇਮਾਲ ਕਰਨ ਲਈ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਰੂਰ ਪੁੱਜਣਾ ਚਾਹੀਦਾ ਹੈ। ਇਸ ਮੌਕੇ ਮਾਤਾ ਬਚਨ ਕੌਰ ਦੀ ਰਿਸ਼ਤੇਦਾਰਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਚੰਗਾ ਲੱਗਿਆ ਕਿ ਪ੍ਰਸ਼ਾਸ਼ਨ ਨਾ ਸਹੀ ਪਰੰਤੂ ਵਿਧਾਇਕ ਨੇ ਆ ਕੇ ਹਲਕੇ ਦੀ ਸਭ ਤੋਂ ਬਜ਼ੁਰਗ ਵੋਟਰ ਦਾ ਸਨਮਾਨ ਕੀਤਾ।